Commonwealth Games 2022 Day 5: ਕਾਮਨਵੈਲਥ ਖੇਡਾਂ ਦੇ 5ਵੇਂ ਦਿਨ ਭਾਰਤ ਨੂੰ 4 ਮੈਡਲ, ਖਿਡਾਰੀਆਂ ਨੇ ਜਿੱਤੇ ਸੋਨ-ਚਾਂਦੀ

Continues below advertisement

Commonwealth Games 2022 Day 5 Medal Tally, CWG 2022: ਕਾਮਨਵੇਲਥ ਗੇਮਸ 2022 ਵਿੱਚ ਪੰਜਵਾਂ ਦਿਨ ਭਾਰਤ ਲਈ ਇੱਕ ਹੋਰ ਸਫਲ ਅਤੇ ਸੁਨਹਿਰੀ ਦਿਨ ਸੀ। ਪੰਜਵੇਂ ਦਿਨ, ਭਾਰਤ ਨੇ ਦੋ ਸੋਨ ਤਗਮਿਆਂ ਸਮੇਤ ਆਪਣੀ ਸੂਚੀ ਵਿੱਚ ਚਾਰ ਹੋਰ ਤਗਮੇ ਸ਼ਾਮਲ ਕੀਤੇ। ਭਾਰਤ ਦੀ ਕੁੱਲ ਗਿਣਤੀ 13 ਹੋ ਗਈ ਜਿਸ ਵਿੱਚ 5 ਸੋਨ, 5 ਚਾਂਦੀ ਅਤੇ 3 ਕਾਂਸੀ ਦੇ ਤਗਮੇ ਸ਼ਾਮਲ ਹਨ। ਭਾਰਤ ਨੇ ਲਾਅਨ ਬਾਊਲਜ਼ 'ਚ ਰਚਿਆ ਇਤਿਹਾਸ ਰੱਚਿਆ - ਲਵਲੀ ਚੌਬੇ, ਰੂਪਾ ਰਾਣੀ ਟਿਰਕੀ, ਪਿੰਕੀ ਅਤੇ ਨਯਨਮੋਨੀ ਸੈਕੀਆ ਦੀ ਕੁਆਟਰ ਨੇ ਫਾਈਨਲ 'ਚ ਦੱਖਣੀ ਅਫਰੀਕਾ ਨੂੰ (17-10) ਨਾਲ ਹਰਾ ਕੇ ਸੋਨ ਤਮਗਾ ਜਿੱਤਿਆ। ਲਾਅਨ ਬਾਊਲਜ਼ (lawn bowls) ਦੀ ਖੇਡ ਵਿੱਚ ਇਹ ਦੇਸ਼ ਦਾ ਪਹਿਲਾ ਤਮਗਾ ਹੈ।

Continues below advertisement

JOIN US ON

Telegram