Commonwealth Games 2022 Day 5: ਭਾਰਤ ਲਈ ਪੰਜਵਾਂ ਦਿਨ ਵੀ ਰਿਹਾ ਖਾਸ
Commonwealth Games 2022: ਬਰਮਿੰਘਮ ਵਿੱਚ ਚੱਲ ਰਹੀਆਂ 22ਵੀਆਂ ਰਾਸ਼ਟਰਮੰਡਲ ਖੇਡਾਂ (Commonwealth Games 2022) ਦੇ ਪੰਜਵੇਂ ਦਿਨ ਭਾਰਤ ਨੇ ਲਾਅਨ ਬਾਲਸ (Lawn Balls) ਤੋਂ ਬਾਅਦ ਟੇਬਲ ਟੈਨਿਸ (Table Tennis) ਵਿੱਚ ਸੋਨ ਤਮਗਾ ਜਿੱਤਿਆ। ਭਾਰਤ ਨੂੰ ਫਿਰ ਤੋਂ ਵੇਟ ਲਿਫਟਿੰਗ ਵਿੱਚ ਵੀ ਮੈਡਲ ਮਿਲਿਆ। ਵਿਕਾਸ ਠਾਕੁਰ ਨੇ ਪੁਰਸ਼ਾਂ ਦੇ 96 ਕਿਲੋ ਵਰਗ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਦੱਸ ਦਈਏ ਕਿ ਵਿਕਾਸ ਠਾਕੁਰ ਪੰਜਾਬ ਦੇ ਲੁਧਿਆਣਾ ਦਾ ਰਹਿਣ ਵਾਲਾ ਹੈ। ਇਸ ਵਾਰ ਪੰਜਾਬ ਦੇ ਖਿਡਾਰੀ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਉਧਰ ਭਾਰਤ ਨੂੰ ਬੈਡਮਿੰਟਨ ਦੇ ਫਾਈਨਲ ਵਿੱਚ ਸੋਨੇ ਦੀ ਉਮੀਦ ਸੀ। ਪੀਵੀ ਸਿੰਧੂ ਨੇ ਆਪਣਾ ਮੈਚ ਜਿੱਤ ਲਿਆ ਪਰ ਕਿਦਾਂਗੀ ਸ਼੍ਰੀਕਾਂਤ (kidambi srikanth) ਨਹੀਂ ਜਿੱਤ ਸਕੇ। ਜਿਸ ਕਾਰਨ ਮਲੇਸ਼ੀਆ ਨੇ ਇਹ ਮੈਚ 3-1 ਨਾਲ ਜਿੱਤ ਲਿਆ। ਭਾਰਤ ਨੂੰ ਚਾਂਦੀ ਨਾਲ ਹੀ ਸਬਰ ਕਰਨਾ ਪਿਆ। ਦੂਜੇ ਪਾਸੇ ਮਹਿਲਾ ਹਾਕੀ ਮੈਚ (India vs England Women Hockey) ਵਿੱਚ ਭਾਰਤ ਨੂੰ ਇੰਗਲੈਂਡ ਨੇ ਹਰਾਇਆ। ਇਸ ਨਾਲ ਭਾਰਤ ਦੇ ਕੁੱਲ ਮੈਡਲਾਂ ਦੀ ਗਿਣਤੀ 13 ਹੋ ਗਈ ਹੈ।