ਇਸ ਫੇਮਸ ਕ੍ਰਿਕਟ ਲੀਗ 'ਚ ਹਿੱਸਾ ਲੈ Harbhajan Singh ਫਿਰ ਕਰ ਰਹੇ ਮੈਦਾਨ 'ਤੇ ਵਾਪਸੀ

Continues below advertisement

Harbhajan Singh: ਭਾਰਤ ਦੇ ਸਾਬਕਾ ਦਿੱਗਜ ਸਪਿਨਰ ਹਰਭਜਨ ਸਿੰਘ ਇਕ ਵਾਰ ਫਿਰ ਮੈਦਾਨ 'ਚ ਧਮਾਲ ਪਾਉਣ ਲਈ ਤਿਆਰ ਹਨ। ਹਰਭਜਨ ਸਿੰਘ ਅਬੂ ਧਾਬੀ ਟੀ-10 ਟੂਰਨਾਮੈਂਟ ਦੇ ਛੇਵੇਂ ਸੀਜ਼ਨ ਵਿੱਚ ਦਿੱਲੀ ਬੁਲਸ ਲਈ ਖੇਡਦੇ ਹੋਏ ਨਜ਼ਰ ਆਉਣਗੇ। ਹਰਭਜਨ ਨੇ 1998 ਵਿੱਚ ਆਪਣੀ ਅੰਤਰਰਾਸ਼ਟਰੀ ਸ਼ੁਰੂਆਤ ਕੀਤੀ ਸੀ ਅਤੇ ਉਨ੍ਹਾਂ ਨੇ ਦੋ ਦਹਾਕਿਆਂ ਤੋਂ ਵੱਧ ਲੰਬੇ ਕਰੀਅਰ ਵਿੱਚ ਭਾਰਤ ਦੇ ਨਾਲ 2007 ਟੀ-20 ਵਿਸ਼ਵ ਕੱਪ ਅਤੇ 2011 ਵਨਡੇ ਵਿਸ਼ਵ ਕੱਪ ਜਿੱਤਿਆ। ਹਰਭਜਨ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਵਿੱਚ 711 ਵਿਕਟਾਂ ਲਈਆਂ, ਅਤੇ ਉਹ ਤਿੰਨ ਵਾਰ ਆਈਪੀਐਲ ਜੇਤੂ ਵੀ ਰਹੇ। ਹਰਭਜਨ ਨੇ ਟੀ-10 ਫਾਰਮੈਟ 'ਚ ਆਪਣੇ ਡੈਬਿਊ ਸੀਜ਼ਨ ਤੋਂ ਪਹਿਲਾਂ ਕਿਹਾ, ''ਮੇਰੇ ਲਈ ਇਹ ਨਵੀਂ ਚੁਣੌਤੀ ਹੈ ਅਤੇ ਮੈਂ ਇਸ ਸਾਲ ਅਬੂ ਧਾਬੀ ਟੀ-10 'ਚ ਦਿੱਲੀ ਬੁਲਸ ਲਈ ਖੇਡ ਕੇ ਖੁਸ਼ ਹਾਂ।"

Continues below advertisement

JOIN US ON

Telegram