ਤੇਜ਼ ਗੇਂਦਬਾਜ਼ Jasprit Bumrah ਇਸ ਕਰਕੇ T20 World Cup ਤੋਂ ਬਾਹਰ

Continues below advertisement

T20 World Cup: ਟੀਮ ਇੰਡੀਆ ਨੂੰ ਅਗਲੇ ਮਹੀਨੇ ਹੋਣ ਵਾਲੇ T20 ਵਿਸ਼ਵ ਕੱਪ ਤੋਂ ਪਹਿਲਾਂ ਵੱਡਾ ਝਟਕਾ ਲੱਗਾ ਹੈ। ਟੀਮ ਇੰਡੀਆ ਦੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਸੱਟ ਕਾਰਨ ਵਿਸ਼ਵ ਕੱਪ ਤੋਂ ਬਾਹਰ ਹੋ ਗਏ ਹਨ। ਬੁਮਰਾਹ ਦੀ ਪਿੱਠ ਦੀ ਸੱਟ ਬਹੁਤ ਗੰਭੀਰ ਹੈ ਅਤੇ ਉਹ ਅਗਲੇ 4 ਤੋਂ 6 ਮਹੀਨਿਆਂ ਤੱਕ ਕ੍ਰਿਕਟ ਦੇ ਮੈਦਾਨ ਤੋਂ ਦੂਰ ਹੋ ਸਕਦੇ ਹਨ। ਹਾਲਾਂਕਿ ਬੀਸੀਸੀਆਈ ਨੇ ਅਜੇ ਤੱਕ ਬੁਮਰਾਹ ਦੇ ਬਦਲ ਦਾ ਐਲਾਨ ਨਹੀਂ ਕੀਤਾ ਹੈ। ਨਿਊਜ਼ ਏਜੰਸੀ ਪੀਟੀਆਈ ਦੀ ਰਿਪੋਰਟ ਮੁਤਾਬਕ ਬੁਮਰਾਹ ਪਿੱਠ ਦਰਦ ਕਾਰਨ ਟੀ-20 ਵਿਸ਼ਵ ਕੱਪ ਤੋਂ ਬਾਹਰ ਹੋ ਗਏ ਹਨ। ਜਸਪ੍ਰੀਤ ਬੁਮਰਾਹ ਟੀਮ ਇੰਡੀਆ ਨਾਲ ਆਸਟ੍ਰੇਲੀਆ ਨਹੀਂ ਰਵਾਨਾ ਹੋਣਗੇ। ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਜਸਪ੍ਰੀਤ ਬੁਮਰਾਹ ਨੂੰ ਪਿੱਠ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਸਰਜਰੀ ਦੀ ਲੋੜ ਨਹੀਂ ਹੈ। ਪਰ ਇਹ ਸਪੱਸ਼ਟ ਹੈ ਕਿ ਜਸਪ੍ਰੀਤ ਬੁਮਰਾਹ 4 ਤੋਂ 6 ਮਹੀਨਿਆਂ ਲਈ ਕ੍ਰਿਕਟ ਦੇ ਮੈਦਾਨ ਤੋਂ ਦੂਰ ਰਹਿਣਗੇ।

Continues below advertisement

JOIN US ON

Telegram