ਭਾਰਤ ਨੇ T-20 ਸੀਰੀਜ਼ ਕੀਤੀ ਆਪਣੇ ਨਾਂਅ, ਰੋਮਾਂਚਕ ਮੁਕਾਬਲੇ 'ਚ ਆਇਰਲੈਂਡ ਨੂੰ ਹਰਾਇਆ
Continues below advertisement
IND vs IRE 2nd T20I Match Highlights: ਦੀਪਕ ਹੁੱਡਾ (104) ਦੇ ਸ਼ਾਨਦਾਰ ਸੈਂਕੜੇ ਮਗਰੋਂ ਦੂਜੇ T20I ਮੈਚ ਵਿੱਚ ਆਇਰਲੈਂਡ ਨੂੰ 4 ਦੌੜਾਂ ਨਾਲ ਹਰਾਇਆ। ਇਹ ਮੈਚ ਬਹੁਤ ਰੋਮਾਂਚਕ ਸੀ। ਪ੍ਰਸ਼ੰਸਕਾਂ ਦਾ ਸਾਹ ਸੁੱਕਦਾ ਜਾ ਰਿਹਾ ਸੀ ਕਿ ਕਿਹੜੀ ਟੀਮ ਜਿੱਤੇਗੀ। ਅੰਤ ਵਿੱਚ ਭਾਰਤੀ ਟੀਮ ਜੇਤੂ ਬਣੀ ਅਤੇ ਮੈਚ 4 ਦੌੜਾਂ ਨਾਲ ਜਿੱਤ ਲਿਆ। ਭਾਰਤ ਨੇ ਡਬਲਿਨ ਦੇ ਦ ਵਿਲੇਜ ਮਲਹੇਟ ਵਿੱਚ ਪਹਿਲਾਂ ਬੱਲੇਬਾਜ਼ੀ ਕੀਤੀ ਅਤੇ ਨਿਰਧਾਰਤ 20 ਓਵਰਾਂ ਵਿੱਚ 225/7 ਦਾ ਸਕੋਰ ਬਣਾਏ। ਜਵਾਬ ਵਿੱਚ ਆਇਰਲੈਂਡ ਦੀ ਟੀਮ 20 ਓਵਰਾਂ ਵਿੱਚ 221/5 ਦੌੜਾਂ ਬਣਾ ਸਕੀ।
Continues below advertisement