ਸਰਜਰੀ ਤੋਂ ਬਾਅਦ KL ਰਾਹੁਲ ਨੇ ਸ਼ੇਅਰ ਕੀਤੀ ਮੁਸਕਰਾਉਂਦੀ ਤਸਵੀਰ, ਜਰਮਨੀ ਤੋਂ ਫੈਨਸ ਨੂੰ ਦਿੱਤੀ ਅਪਡੇਟ
ਏਬੀਪੀ ਸਾਂਝਾ
Updated at:
30 Jun 2022 11:16 AM (IST)
KL Rahul health update: ਟੀਮ ਇੰਡੀਆ ਦੇ ਉਪ ਕਪਤਾਨ ਕੇਐਲ ਰਾਹੁਲ ਨੇ ਜਰਮਨੀ ਵਿੱਚ ਪਿੱਠ ਦੀ ਸਰਜਰੀ ਤੋਂ ਬਾਅਦ ਆਪਣੀ ਫਿਟਨੈਸ ਬਾਰੇ ਇੱਕ ਅਪਡੇਟ ਦਿੱਤੀ ਹੈ। ਲਖਨਊ ਸੁਪਰ ਜਾਇੰਟਸ ਦੇ ਕਪਤਾਨ ਨੇ ਬੁੱਧਵਾਰ 29 ਜੂਨ ਨੂੰ ਸੋਸ਼ਲ ਮੀਡੀਆ 'ਤੇ ਆਪਣੇ ਫੈਨਸ ਨੂੰ ਇਹ ਖੁਸ਼ਖਬਰੀ ਦਿੱਤੀ ਕਿ ਉਹ ਸਫਲ ਸਰਜਰੀ ਤੋਂ ਬਾਅਦ ਠੀਕ ਹੋਣ ਦੇ ਰਾਹ 'ਤੇ ਹਨ। ਕੇਐੱਲ ਨੂੰ ਪਿੱਠ ਦੀ ਸੱਟ ਕਾਰਨ ਦੱਖਣੀ ਅਫਰੀਕਾ ਵਿਰੁੱਧ ਟੀ-20 ਸੀਰੀਜ਼ ਤੋਂ ਬਾਹਰ ਕਰ ਦਿੱਤਾ ਗਿਆ ਸੀ। ਇਸ ਸੀਰੀਜ਼ 'ਚ ਰਾਹੁਲ ਭਾਰਤੀ ਟੀਮ ਦੀ ਕਮਾਨ ਸੰਭਾਲਣ ਜਾ ਰਹੇ ਸਨ। ਇਸ ਤੋਂ ਬਾਅਦ ਰਿਸ਼ਭ ਪੰਤ ਨੂੰ ਭਾਰਤੀ ਟੀਮ ਦੀ ਕਮਾਨ ਸੌਂਪੀ ਗਈ।