T-20 World Cup । ਮਹਿਲਾ ਟੀ-20 ਵਰਲਡ ਕੱਪ 'ਚ ਭਾਰਤੀ ਦੀ ਦੂਜੀ ਜਿੱਤ
Women T20 WC Points Table: ਮਹਿਲਾ ਟੀ-20 ਵਿਸ਼ਵ ਕੱਪ ਫਿਲਹਾਲ ਦੱਖਣੀ ਅਫਰੀਕਾ 'ਚ ਚੱਲ ਰਿਹਾ ਹੈ। ਇਹ ਵਿਸ਼ਵ ਕੱਪ 10 ਫਰਵਰੀ ਤੋਂ ਸ਼ੁਰੂ ਹੋਇਆ ਹੈ ਅਤੇ ਇਸ ਦਾ ਫਾਈਨਲ ਮੈਚ 26 ਫਰਵਰੀ, 2023 ਨੂੰ ਕੇਪਟਾਊਨ ਦੇ ਨਿਊਲੈਂਡਜ਼ ਵਿਖੇ ਖੇਡਿਆ ਜਾਵੇਗਾ। ਇਸ ਟੂਰਨਾਮੈਂਟ 'ਚ ਹੁਣ ਤੱਕ ਕੁੱਲ 9 ਮੈਚ ਖੇਡੇ ਗਏ ਹਨ, ਜਿਨ੍ਹਾਂ 'ਚੋਂ ਭਾਰਤੀ ਟੀਮ ਨੇ 2 ਮੈਚ ਖੇਡੇ ਹਨ ਅਤੇ ਦੋਵਾਂ 'ਚ ਜਿੱਤ ਦਰਜ ਕੀਤੀ ਹੈ। ਆਓ ਹੁਣ ਤੁਹਾਨੂੰ ਦੱਸਦੇ ਹਾਂ ਇਸ ਵਿਸ਼ਵ ਕੱਪ 'ਚ ਸਾਰੀਆਂ ਟੀਮਾਂ ਦੀ ਸਥਿਤੀ।