Cricket World Cup | ਦੱਖਣੀ ਅਫਰੀਕਾ ਖਿਲਾਫ ਮੈਚ ਤੋਂ ਪਹਿਲਾਂ ਵਿਰਾਟ ਕੋਹਲੀ ਦੀ ਜਰਸੀ ਦੀ ਵਧੀ ਮੰਗ
Continues below advertisement
Cricket World Cup | ਦੱਖਣੀ ਅਫਰੀਕਾ ਖਿਲਾਫ ਮੈਚ ਤੋਂ ਪਹਿਲਾਂ ਵਿਰਾਟ ਕੋਹਲੀ ਦੀ ਜਰਸੀ ਦੀ ਵਧੀ ਮੰਗ
#Cricketworldcup #viratkohli #abplive
ਅੱਜ 5 nov 2023 ਨੂੰ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਹੋਣ ਵਾਲੇ ਰੋਮਾਂਚਕ ਮੈਚ ਤੋਂ ਪਹਿਲਾਂ ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਦੇ ਪ੍ਰਸ਼ੰਸਕ ਉਨ੍ਹਾਂ ਦੀ ਜਰਸੀ ਦੀ ਮੰਗ ਕਰ ਰਹੇ ਹਨ।
ਕਿਉਂਕਿ ਮੈਚ ਦੇ ਨਾਲ ਨਾਲ 5 ਨਵੰਬਰ ਨੂੰ ਵਿਰਾਟ ਕੋਹਲੀ ਦਾ ਜਨਮਦਿਨ ਵੀ ਹੈ,
ਜਿਸ ਕਾਰਨ ਬਜ਼ਾਰਾਂ ਚ ਉਨ੍ਹਾਂ ਦੀ ਜਰਸੀ ਖਰੀਦਣ ਲਈ ਪ੍ਰਸ਼ੰਸਕਾਂ ਦੀ ਭੀੜ ਲੱਗੀ ਹੋਈ ਹੈ।
ਵਿਰਾਟ ਦੀ ਆਈਕੋਨਿਕ ਜਰਸੀ ਦੀ ਭਾਲ ਵਿੱਚ ਫੈਨਜ਼ ਬਾਜ਼ਾਰਾਂ ਚ ਘੁੰਮ ਰਹੇ ਹਨ
ਤੇ ਦੁਕਾਨਦਾਰਾਂ ਦੇ ਸਟਾਕ ਖ਼ਤਮ ਹੋ ਰਹੇ ਹਨ
ਇਹ ਜਰਸੀ 200 ਰੁਪਏ ਤੋਂ 1000 ਰੁਪਏ ਤੱਕ ਦੀ ਕੀਮਤ ਵਿੱਚ ਵਿਕ ਰਹੀ ਹੈ
ਹਰ ਵਾਰ ਦੀ ਤਰ੍ਹਾਂ ਅੱਜ ਦੇ ਮੈਚ ਲਈ ਵੀ ਟੀਮ ਇੰਡੀਆ ਦੇ ਪ੍ਰਸ਼ੰਸਕਾਂ ਨੂੰ ਵਿਰਾਟ ਕੋਹਲੀ ਤੋਂ ਬਹੁਤ ਉਮੀਦਾਂ ਹਨ।
ਸੋ ਕੋਲਕਾਤਾ ਦੇ ਈਡਨ ਗਾਰਡਨ 'ਤੇ ਹੋਣ ਜਾ ਰਹੇ ਰੋਮਾਂਚਕ ਮੈਚ ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਇਆ ਹਨ
Continues below advertisement