ਕਪਿਲ ਦੇਵ ਦੀ ਅਗਵਾਈ ਵਿੱਚ ਭਾਰਤ ਨੇ 1983 ਵਿੱਚ ਕ੍ਰਿਕਟ ਵਰਲਡ ਕੱਪ ਜਿੱਤਿਆ ਸੀ ।



ਅੱਜ ਭਾਰਤ ਦੇ ਵਿਸ਼ਵ ਚੈਂਪੀਅਨ ਬਣਨ ਦੀ ਚਰਚਾ ਇਸ ਲਈ ਹੋ ਰਹੀ ਹੈ ਕਿਉਂਕਿ ਅੱਜ ਦੇ ਦਿਨ ਭਾਵ 25 ਜੂਨ 1983 ਨੂੰ ਭਾਰਤ ਨੇ ਪਹਿਲੀ ਵਾਰ ਵਨਡੇ ਵਿਸ਼ਵ ਕੱਪ ਜਿੱਤਿਆ ਸੀ।



ਸੋਸ਼ਲ ਮੀਡੀਆ ਉੱਤੇ ਇਸ ਇਤਿਹਾਸਿਕ ਪਲ ਨੂੰ ਯਾਦ ਕੀਤਾ ਜਾ ਰਿਹਾ ਹੈ।



ਇਸ ਜਿੱਤ ਨੂੰ 40 ਸਾਲ ਹੋ ਗਏ ਹਨ।



ਕਪਿਲ ਦੇਵ ਵਰਲਡ ਕੱਪ ਦੀ ਟਰਾਫੀ ਲੈਂਦੇ ਹੋਏ।



ਉਸ ਇਤਿਹਾਸਿਕ ਜਿੱਤ ਦੀ ਇੱਕ ਖ਼ੂਬਸੂਰਤ ਤਸਵੀਰ। ਜਿਸ ਵਿੱਚ ਖਿਡਾਰੀ ਅਤੇ ਪ੍ਰਸ਼ੰਸਕ ਖੁਸ਼ੀ ਵਿੱਚ ਝੂੰਮਦੇ ਹੋਏ ਨਜ਼ਰ ਆ ਰਹੇ ਹਨ।



ਅੱਜ ਵੀ ਸ਼ਾਇਦ ਹੀ ਕੋਈ ਕ੍ਰਿਕਟ ਪ੍ਰਸ਼ੰਸਕ ਕਪਿਲ ਦੇਵ ਨੂੰ ਇੰਗਲੈਂਡ ਦੇ ਲਾਰਡਜ਼ ਮੈਦਾਨ ਦੀ ਬਾਲਕੋਨੀ ਤੋਂ ਵਿਸ਼ਵ ਕੱਪ ਦੀ ਟਰਾਫੀ ਲਹਿਰਾਉਂਦੇ ਹੋਏ ਭੁੱਲਿਆ ਹੋਵੇਗਾ।



ਟਰਾਫੀ ਦੇ ਨਾਲ ਪੋਜ਼ ਦਿੰਦੇ ਹੋਏ ਕਪਿਲ ਦੇਵ।



ਦੱਸ ਦਈਏ ਕਬੀਰ ਖ਼ਾਨ ਨੇ ਇਸ ਇਤਿਹਾਸ ਨੂੰ ਦਰਸ਼ਕਾਂ ਨੂੰ ਦਿਖਾਉਣ ਦੇ ਲਈ '83 ਨਾਮ ਦੀ ਫ਼ਿਲਮ ਬਣਾਈ ਸੀ।



ਜਿਸ ਵਿੱਚ ਰਣਵੀਰ ਸਿੰਘ ਨੇ ਕਪਿਲ ਦੇਵ ਦੀ ਭੂਮਿਕਾ ਨਿਭਾਈ ਸੀ।