ABP Sanjha


ਜੇਕਰ ਹਿੰਦੀ ਸਿਨੇਮਾ ਦੇ ਦਿੱਗਜ ਕਲਾਕਾਰਾਂ ਦੀ ਗੱਲ ਕੀਤੀ ਜਾਵੇ ਤਾਂ ਆਮਿਰ ਖ਼ਾਨ ਦਾ ਨਾਮ ਜ਼ਰੂਰ ਇਸ ਵਿੱਚ ਸ਼ਾਮਲ ਹੋਵੇਗਾ।


ABP Sanjha


ਆਪਣੀ ਸ਼ਾਨਦਾਰ ਅਦਾਕਾਰੀ ਕਾਰਨ ਆਮਿਰ ਨੂੰ ਬਾਲੀਵੁੱਡ ਦਾ ਮਿਸਟਰ ਪਰਫੈਕਸ਼ਨਿਸਟ ਵੀ ਕਿਹਾ ਜਾਂਦਾ ਹੈ।


ABP Sanjha


ਅੱਜ ਯਾਨੀ 29 ਅਪ੍ਰੈਲ ਨੂੰ ਆਮਿਰ ਖਾਨ ਨੇ ਫਿਲਮ 'ਕਯਾਮਤ ਸੇ ਕਯਾਮਤ ਤਕ' ਰਾਹੀਂ ਫਿਲਮ ਇੰਡਸਟਰੀ 'ਚ ਐਂਟਰੀ ਕੀਤੀ ਸੀ।


ABP Sanjha


ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਆਮਿਰ ਖਾਨ ਕਿਉਂ ਸਲਮਾਨ ਤੇ ਸ਼ਾਹਰੁਖ ਜਿੰਨੇ ਅਮੀਰ ਕਿਉਂ ਨਹੀਂ ਹਨ। ਜਦਕਿ ਆਮਿਰ ਖਾਨ ਸਲਮਾਨ ਤੇ ਸ਼ਾਹਰੁਖ ਤੋਂ ਜ਼ਿਆਦਾ ਫੀਸ ਲੈਂਦੇ ਹਨ।


ABP Sanjha


ਉਨ੍ਹਾਂ ਦੀ ਫੀਸ ਫਿਲਮਾਂ 'ਚ ਪਰਸੈਂਟ ਦੇ ਹਿਸਾਬ ਨਾਲ ਹੁੰਦੀ ਹੈ। ਫਿਰ ਵੀ ਆਮਿਰ ਸ਼ਾਹਰੁਖ ਤੇ ਸਲਮਾਨ ਤੋਂ ਜ਼ਿਆਦਾ ਅਮੀਰ ਨਹੀਂ ਹਨ।


ABP Sanjha


ਰਿਪੋਰਟ ਮੁਤਾਬਕ ਆਮਿਰ ਖਾਨ ਦੀ ਜਾਇਦਾਦ 235 ਮਿਲੀਅਨ ਡਾਲਰ ਯਾਨਿ 1862 ਕਰੋੜ ਰੁਪਏ ਹੈ। ਆਮਿਰ ਦੀ ਜਾਇਦਾਦ ਬਾਕੀ ਦੋਵੇਂ ਖਾਨਾਂ ਦੇ ਨੇੜੇ ਤੇੜੇ ਵੀ ਨਹੀਂ ਹੈ। ਅਸੀਂ ਤੁਹਾਨੂੰ ਦੱਸਦੇ ਹਾਂ ਕਿਉਂ।


ABP Sanjha


ਆਮਿਰ ਖਾਨ ਇਨ੍ਹਾਂ ਦੋਵਾਂ ਦੇ ਮੁਕਾਬਲੇ ਕਾਫੀ ਘੱਟ ਫਿਲਮਾਂ ਕਰਦੇ ਹਨ। ਆਮ ਤੌਰ 'ਤੇ ਆਮਿਰ ਖਾਨ 2-3 ਸਾਲਾਂ 'ਚ ਇੱਕ ਫਿਲਮ ਕਰਦੇ ਹਨ, ਜਦਕਿ ਸਲਮਾਨ ਤੇ ਸ਼ਾਹਰੁਖ ਇੱਕ ਸਾਲ 'ਚ 2-3 ਫਿਲਮਾਂ ਕਰਦੇ ਹਨ।


ABP Sanjha


ਸਲਮਾਨ ਤੇ ਸ਼ਾਹਰੁਖ ਕਿਸੇ ਵੀ ਤਰ੍ਹਾਂ ਦੀਆਂ ਐਡਾਂ ਯਾਨਿ ਇਸ਼ਤਿਹਾਰਾਂ 'ਚ ਕੰਮ ਕਰ ਲੈਂਦੇ ਹਨ। ਜਦਕਿ ਆਮਿਰ ਖਾਨ ਕਦੇ ਵੀ ਪਾਨ, ਗੁਟਕਾ, ਤੰਬਾਕੂ, ਸ਼ਰਾਬ ਜਾਂ ਕਿਸੇ ਗੋਰੇ ਹੋਣ ਵਾਲੀ ਕਰੀਮ ਦੇ ਬਰੈਂਡ ਦੀ ਐਡ ਕਦੇ ਨਹੀਂ ਕਰਦੇ।


ABP Sanjha


ਆਮਿਰ ਖਾਨ ਕਿਸੇ ਦੇ ਵਿਆਹ ਜਾਂ ਪਾਰਟੀ 'ਚ ਪੈਸੇ ਲੈਕੇ ਨਹੀਂ ਨੱਚਦੇ ਹਨ, ਜਦਕਿ ਸ਼ਾਹਰੁਖ ਤੇ ਸਲਮਾਨ ਖਾਨ ਕਿਸੇ ਦੇ ਵਿਆਹ 'ਚ ਸਿਰਫ ਕੁੱਝ ਮਿੰਟ ਡਾਂਸ ਕਰਨ ਦੇ ਕਰੋੜਾਂ ਰੁਪਏ ਚਾਰਜ ਕਰਦੇ ਹਨ।


ABP Sanjha


ਆਮਿਰ ਖਾਨ ਦੂਜੇ ਐਕਟਰਾਂ ਵਾਂਗ ਐਵਾਰਡ ਫੰਕਸ਼ਨ 'ਚ ਵੀ ਨਹੀਂ ਜਾਂਦੇ ਹਨ, ਜਦਕਿ ਸਲਮਾਨ ਤੇ ਸ਼ਾਹਰੁਖ ਐਵਾਰਡ ਫੰਕਸ਼ਨ ਹੋਸਟ ਕਰਨ ਤੇ ਸਟੇਜ ਪਰਫਾਰਮੈਂਸ ਦੇ ਕਰੋੜਾਂ ਰੁਪਏ ਚਾਰਜ ਕਰਦੇ ਹਨ।