ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਕ੍ਰਿਕਟਰ ਵਿਰਾਟ ਕੋਹਲੀ ਆਪਣੇ ਪ੍ਰਸ਼ੰਸਕਾਂ ਲਈ ਰਾਜਾ ਅਤੇ ਰਾਣੀ ਹਨ ਅਤੇ ਉਹ ਸੱਚਮੁੱਚ ਇਸ ਖਿਤਾਬ ਦੇ ਹੱਕਦਾਰ ਹਨ।



ਦੋਵਾਂ ਦਾ ਇੱਕ ਦੂਜੇ ਨਾਲ ਬਹੁਤ ਵਧੀਆ ਰਿਸ਼ਤਾ ਹੈ। ਇਹੀ ਵਜ੍ਹਾ ਹੈ ਕਿ ਉਨ੍ਹਾਂ ਨੂੰ ਪਾਵਰ ਕਪਲ ਵੀ ਕਿਹਾ ਜਾਂਦਾ ਹੈ। ਦੋਵਾਂ ਹੈਪਲੀ ਇੱਕ ਧੀ ਦੇ ਮਾਪੇ ਨੇ।



ਹਾਰਦਿਕ ਪਾਂਡਿਆ ਅਤੇ ਨਤਾਸ਼ਾ ਸਟੈਨਕੋਵਿਚ ਨੇ 14 ਫਰਵਰੀ ਨੂੰ ਵੈਲੇਨਟਾਈਨ ਡੇਅ 'ਤੇ ਦੁਬਾਰਾ ਵਿਆਹ ਕਰਵਾ ਲਿਆ।



ਇਹ ਜੋੜਾ ਇੱਕ ਦੂਜੇ ਨਾਲ ਬਹੁਤ ਖੁਸ਼ ਨਜ਼ਰ ਆ ਰਿਹਾ ਹੈ ਅਤੇ ਉਹ ਅਕਸਰ ਹੀ ਇੱਕ ਦੂਜੇ ਲਈ ਪਿਆਰ ਭਰੇ ਸੁਨੇਹੇ ਸੋਸ਼ਲ ਮੀਡੀਆ ਉੱਤੇ ਪਾਉਂਦੇ ਰਹਿੰਦੇ ਹਨ।

ਸਾਲ 2015 ਵਿੱਚ ਭਾਰਤ ਦੇ ਫਿਰਕੀ ਗੇਂਦਬਾਜ਼ ਹਰਭਜਨ ਸਿੰਘ ਤੇ ਅਦਾਕਾਰਾ ਗੀਤਾ ਬਸਰਾ ਨੇ ਵਿਆਹ ਕਰ ਲਿਆ।



ਗੀਤਾ ਨੇ ਵੀ ਹਰਭਜਨ ਨਾਲ ਸੈਟਲ ਹੋਣ ਲਈ ਆਪਣਾ ਐਕਟਿੰਗ ਕਰੀਅਰ ਛੱਡ ਦਿੱਤਾ।



ਯੁਵਰਾਜ ਅਤੇ ਹੇਜ਼ਲ ਆਪਣੇ ਪਿਆਰੇ ਪੁੱਤਰ ਓਰੀਅਨ ਦਾ ਪਾਲਣ-ਪੋਸ਼ਣ ਕਰ ਰਹੇ ਨੇ।



ਯੁਵਰਾਜ ਸਿੰਘ ਅਤੇ ਹੇਜ਼ਲ ਕੀਚ ਆਪਣੇ ਰਿਸ਼ਤੇ ਨੂੰ ਮੀਡੀਆ ਦੀ ਚਮਕ ਤੋਂ ਦੂਰ ਰੱਖਣਾ ਪਸੰਦ ਕਰਦੇ ਹਨ। ਜੋੜੇ ਦੀ ਇੱਕ ਦੂਜੇ ਨਾਲ ਬਹੁਤ ਚੰਗੀ ਬਾਂਡਿੰਗ ਹੈ।



ਜ਼ਹੀਰ ਖਾਨ ਅਤੇ ਸਾਗਰਿਕਾ ਦੀ ਜੋੜੀ ਵੀ ਬਹੁਤ ਪਿਆਰੀ ਹੈ। ਜਦੋਂ ਕਿ ਹੈਪੀ ਮੈਰਿਡ ਜੋੜੇ ਦੀ ਗੱਲ ਆਉਂਦੀ ਹੈ, ਤਾਂ ਉਹ ਅਸਲ ਵਿੱਚ ਆਈਡਲ ਜੋੜੀ ਹੈ।



ਬਾਲੀਵੁੱਡ ਅਦਾਕਾਰਾ ਆਥੀਆ ਸ਼ੈੱਟੀ ਨੇ ਇਸ ਸਾਲ ਕ੍ਰਿਕਟਰ ਕੇ.ਐੱਲ ਰਾਹੁਲ ਨਾਲ ਵਿਆਹ ਕਰਵਾਇਆ ਹੈ।