ਘਰ 'ਚ ਕਿਵੇਂ ਕਰ ਸਕਦੇ ਗੇਂਦੇ ਦੀ ਖੇਤੀ?

ਘਰ 'ਚ ਕਿਵੇਂ ਕਰ ਸਕਦੇ ਗੇਂਦੇ ਦੀ ਖੇਤੀ?

ਘਰ 'ਚ ਗੇਂਦੇ ਦਾ ਪੌਦਾ ਲਾਉਣਾ ਬਹੁਤ ਸੌਖਾ ਹੈ ਕਿਉਂਕਿ ਇਸ ਨੂੰ ਜ਼ਿਆਦਾ ਦੇਖਭਾਲ ਦੀ ਲੋੜ ਨਹੀਂ ਹੁੰਦੀ ਹੈ



ਗੇਂਦੇ ਦਾ ਪੌਦਾ ਲਾਉਣ ਲਈ ਸਭ ਤੋਂ ਪਹਿਲਾਂ ਗੇਂਦੇ ਦੇ ਬੀਜ ਖਰੀਦ ਲਓ, ਤੁਸੀਂ ਇਨ੍ਹਾਂ ਨੂੰ ਆਨਲਾਈਨ ਜਾਂ ਆਫਲਾਈਨ ਮੰਗਾ ਲਓ



ਪੌਦੇ ਦੇ ਲਈ ਮਿੱਟੀ ਤਿਆਰ ਕਰਨ ਦੇ ਲਈ ਗਾਰਡਨ ਦੀ ਮਿੱਟੀ, ਗੋਬਰ ਦੀ ਖਾਦ ਅਤੇ ਥੋੜੀ ਜਿਹੀ ਰੇਤ ਮਿਲਾਓ ਤੇ ਉਸ ਨੂੰ ਹਲਕਾ ਗਿੱਲਾ ਰੱਖੋ



ਹੁਣ 8-10 ਇੰਚ ਡੂੰਘੇ ਗਮਲੇ ਵਿੱਚ 1-2 ਸੇਮੀ. ਦੀ ਡੂੰਘਾਈ 'ਤੇ ਬੀਜ ਲਾ ਦਿਓ



ਇਸ ਤੋਂ ਬਾਅਦ ਇਨ੍ਹਾਂ ਵਿੱਚ ਰੋਜ਼ਾਨਾ ਥੋੜਾ-ਥੋੜਾ ਪਾਣੀ ਅਤੇ ਦਿਨ ਵਿੱਚ ਘੱਟ ਤੋਂ ਘੱਟ 5-6 ਘੰਟੇ ਧੁੱਪ ਦਿਖਾਓ



ਇਸ ਤੋਂ ਇਲਾਵਾ ਇਸ ਵਿੱਚ 15-20 ਦੇ ਗੈਪ 'ਤੇ ਖਾਦ ਪਾਉਣੀ ਜ਼ਰੂਰੀ ਹੁੰਦੀ ਹੈ



ਫੁੱਲ ਬਣਨ ਵੇਲੇ ਇਸ ਵਿੱਚ ਪੋਟਾਸ਼ ਨਾਲ ਭਰਪੂਰ ਖਾਦ ਪਾਉਣਾ ਨਾ ਭੁੱਲੋ



ਇਸ ਦੇ ਨਾਲ ਹੀ ਸੁੱਕੇ ਪੱਤੇ ਅਤੇ ਪੁਰਾਣੇ ਫੁੱਲ ਸਮੇਂ 'ਤੇ ਤੋੜਦੇ ਰਹੋ ਅਤੇ ਕੀੜੇ ਦਿਖਣ 'ਤੇ ਨਿੰਮ ਦਾ ਤੇਲ ਛਿੜਕੋ



ਗੇਂਦੇ ਦਾ ਪੌਦਾ ਬੀਜ ਬੀਜਣ ਦੇ 6-8 ਹਫਤਿਆਂ ਵਿੱਚ ਫੁੱਲ ਦੇਣਾ ਸ਼ੁਰੂ ਕਰ ਦੇਵੇਗਾ