ਵਧੀਆ ਜਲ ਨਿਕਾਸ ਵਾਲੀ ਤੇ ਪਾਣੀ ਨੂੰ ਬੰਨ ਕੇ ਰੱਖਣ ਵਾਲੀ ਮਿੱਟੀ ਗੰਨੇ ਦੀ ਫਸਲ ਲਈ ਲਾਹੇਵੰਦ ਹੁੰਦੀ ਹੈ। ਜ਼ਮੀਨ ਨੂੰ ਚੰਗੀ ਤਰ੍ਹਾਂ ਨਾਲ ਵਾਹੋ ਤੇ ਕਿਆਰੀਆਂ ਬਣਾਓ ਤਾਂ ਕਿ ਆਕਸੀਜਨ ਤੇ ਨਮੀ ਬਣੀ ਰਹੇ ਗੰਨੇ ਦੀ ਖੇਤੀ ਸਹੀ ਸਮੇ ਵਿੱਚ ਹੀ ਕਰੋ ਤੇ ਲੋੜੀਂਦੀ ਨਮੀ ਵੀ ਜ਼ਮੀਨ ਵਿੱਚ ਹੋਣੀ ਚਾਹੀਦੀ ਹੈ। ਜੈਵਿਕ ਖਾਦ ਤੇ ਗੋਹੇ ਦੀ ਖਾਦ ਦੀ ਵਰਤੋਂ ਕਰੋ ਜਿਸ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵਧੇ ਨਿਯਮਿਤ ਤੌਰ ਉੱਤੇ ਲੋੜੀਂਦੀ ਸਿੰਚਾਈ ਕਰੋ ਪਰ ਧਿਆਨ ਰਹੇ ਪਾਣੀ ਨਾ ਖੜ੍ਹੇ ਕੀਟਨਾਸ਼ਕ ਦਵਾਈਆਂ ਦੀ ਸਹੀ ਤਰੀਕੇ ਨਾਲ ਤੇ ਸਹੀ ਮਾਤਰਾ ਵਿੱਚ ਵਰਤੋਂ ਕਰੋ। ਗੰਨੇ ਦੇ ਨਾਲ ਹੋਰ ਫ਼ਸਲੀ ਚੱਕਰ ਵੀ ਅਪਣਾਓ ਜਿਸ ਵਿੱਚ ਮਿਟੀ ਦੀ ਉਪਜਾਊ ਸ਼ਕਤੀ ਬਣੀ ਰਹੇ। ਗੰਨੇ ਦੀ ਫ਼ਸਲ ਦੀ ਨਿਯਮਿਤ ਤੌਰ ਉੱਤੇ ਦੇਖਭਾਲ ਕਰੋ ਤੇ ਸੁੱਕੀਆਂ ਪੱਤੀਆਂ ਨੂੰ ਹਟਾਉਂਦੇ ਰਹੋ। ਖੇਤੀ ਵਿਗਿਆਨੀਆਂ ਵੱਲੋਂ ਦੱਸੇ ਗਏ ਬੀਜ਼ਾਂ ਦੀ ਹੀ ਵਰਤੋਂ ਕਰੋ।।