ਘਰ ਵਿੱਚ ਇਦਾਂ ਕਰੋ ਦੇਸੀ ਟਮਾਟਰ ਦੀ ਖੇਤੀ

ਟਮਾਟਰ ਦੀ ਵਰਤੋਂ ਲਗਭਗ ਹਰ ਸਾਲ ਸਬਜੀ ਅਤੇ ਕਈ ਤਰ੍ਹਾਂ ਦੇ ਪਕਵਾਨ ਬਣਾਉਣ ਲਈ ਕੀਤੀ ਜਾਂਦੀ ਹੈ



ਉੱਥੇ ਹੀ ਅੱਜਕੱਲ੍ਹ ਦੀ ਵਧਦੀ ਮਹਿੰਗਾਈ ਦੇ ਕਰਕੇ ਟਮਾਟਰ ਦੀਆਂ ਕੀਮਤਾਂ ਵੀ ਕਾਫੀ ਵੱਧ ਗਈਆਂ ਹਨ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਟਮਾਟਰ ਲਾ ਕੇ ਪੈਸੇ ਦੀ ਬਚਤ ਕਰ ਸਕਦੇ ਹੋ ਅਤੇ ਘਰ ਦੇ ਟਮਾਟਰਾਂ ਦਾ ਸੁਆਦ ਲੈ ਸਕਦੇ ਹੋ

ਘਰ ਵਿੱਚ ਦੇਸੀ ਟਮਾਟਰ ਉਗਾਉਣ ਲਈ ਸਭ ਤੋਂ ਪਹਿਲਾਂ ਇੱਕ ਗਮਲਾ ਲਓ ਅਤੇ ਉਸ ਦੇ ਥੱਲ੍ਹੇ ਛੇਦ ਕਰ ਦਿਓ ਤਾਂ ਕਿ ਪਾਣੀ ਜਮ੍ਹਾ ਨਾ ਹੋਵੇ



ਹੁਣ ਘਰ ਵਿੱਚ ਦੇਸੀ ਟਮਾਟਰ ਲਾਉਣ ਲਈ ਸੋਚ ਸਮਝ ਕੇ ਬੀਜ ਲਓ, ਆਪਣੇ ਇਲਾਕੇ ਦੇ ਮੌਸਮ ਅਤੇ ਜਗ੍ਹਾ ਦੇ ਮੁਤਾਬਕ ਲਓ



ਇਸ ਤੋਂ ਬਾਅਦ ਮਿੱਟੀ ਤਿਆਰ ਕਰੋ, ਗਮਲੇ ਦੀ ਮਿੱਟੀ ਵਿੱਚ ਬਗੀਚੇ ਦੀ ਮਿੱਟੀ, ਜੈਵਿਕ ਖਾਦ, ਨੀਮ ਖਲੀ ਅਤੇ ਪੀਟ ਕਾਈ ਮਿਲਾਓ



ਅਜਿਹੇ ਵਿੱਚ ਅਜਿਹੀ ਮਿੱਟੀ ਵਰਤੋ ਜਿਸ ਵਿਚੋਂ ਪਾਣੀ ਚੰਗੀ ਤਰ੍ਹਾਂ ਨਿਕਲ ਜਾਵੇ ਭਾਵ ਕਿ ਡ੍ਰੇਨੇਜ ਵਧੀਆ ਹੋਵੇ



ਇਸ ਤੋਂ ਇਲਾਵਾ ਮਿੱਟੀ ਵਿੱਚ ਅੰਡੇ ਜਾਂ ਕੇਲੇ ਦੇ ਛਿਲਕੇ ਪਾਓ, ਮਿੱਟੀ ਵਿੱਚ ਸੁੱਕੇ ਛਿਲਕੇ ਮਿਲਾਉਣ ਨਾਲ ਕੈਲਸ਼ੀਅਮ ਵਧਦਾ ਹੈ ਅਤੇ ਪੌਦਾ ਮਜਬੂਤ ਹੁੰਦਾ ਹੈ



ਇਸ ਦੇ ਨਾਲ ਹੀ ਧਿਆਨ ਰਹੇ ਕਿ ਟਮਾਟਰ ਦੇ ਪੌਦੇ ਨੂੰ ਧੁੱਪ ਵਾਲੀ ਜਗ੍ਹਾ ‘ਤੇ ਰੱਖੋ, ਜਿੱਥੇ ਇਸ ਨੂੰ 5-6 ਘੰਟੇ ਧੁੱਪ ਮਿਲਦੀ ਰਹੇ, ਰੋਜ਼ ਥੋੜਾ-ਥੋੜਾ ਪਾਣੀ ਦਿਓ, ਪਰ ਬਹੁਤ ਜ਼ਿਆਦਾ ਪਾਣੀ ਦੇਣ ਤੋਂ ਬਚੋ ਅਤੇ ਹਰ 10-15 ਦਿਨ ਵਿੱਚ ਇੱਕ ਵਾਰ ਜੈਵਿਕ ਖਾਦ ਜਾਂ ਲਿਕਵਿਡ ਖਾਦ ਪਾਓ