ਕਾਨਸ ਫਿਲਮ ਫੈਸਟੀਵਲ 2022 ਅੱਜ ਯਾਨੀ 17 ਮਈ ਤੋਂ ਸ਼ੁਰੂ ਹੋ ਗਿਆ ਹੈ ਤੇ ਰੈੱਡ ਕਾਰਪੇਟ 'ਤੇ ਭਾਰਤੀ ਅਭਿਨੇਤਰੀਆਂ ਦਾ ਗਲੈਮਰਸ ਤੜਕਾ
ਇੰਡਸਟਰੀ ਦੀ ਖੂਬਸੂਰਤ ਐਕਟਰਸ ਐਸ਼ਵਰਿਆ ਰਾਏ ਨੇ 20 ਸਾਲ ਪਹਿਲਾਂ ਪਹਿਲੀ ਵਾਰ ਕਾਨਸ 'ਚ ਡੈਬਿਊ ਕੀਤਾ ਸੀ
ਸਾਲ 2002 'ਚ ਐਸ਼ਵਰਿਆ ਨੇ ਪੀਲੇ ਰੰਗ ਦੀ ਸਾੜੀ ਅਤੇ ਭਾਰੀ ਗਹਿਣੇ ਪਹਿਨ ਕੇ ਭਾਰਤੀ ਸ਼ੈਲੀ ਵਿੱਚ ਕਾਨਸ 'ਚ ਹਿੱਸਾ ਲਿਆ ਸੀ
ਉਸ ਦੌਰਾਨ ਫਿਲਮ ਦੇਵਦਾਸ ਨੂੰ ਲੈ ਕੇ ਕਾਨਸ ਫਿਲਮ ਫੈਸਟੀਵਲ 'ਚ ਵੱਖਰਾ ਹੀ ਕ੍ਰੇਜ਼ ਦੇਖਣ ਨੂੰ ਮਿਲਿਆ
ਐਸ਼ਵਰਿਆ ਮੁਤਾਬਕ ਉਸ ਨੂੰ ਅਤੇ ਸ਼ਾਹਰੁਖ ਨੂੰ ਦੇਖ ਕੇ ਲੋਕ ਦੀਵਾਨੇ ਹੋ ਗਏ ਅਤੇ 10 ਮਿੰਟ ਤੱਕ ਉਸ ਦੀ ਤਾਰੀਫ ਕੀਤੀ
ਐਸ਼ਵਰਿਆ, ਸ਼ਾਹਰੁਖ ਅਤੇ ਸੰਜੇ ਲੀਲਾ ਭੰਸਾਲੀ ਰੱਥ 'ਤੇ ਕਾਨਸ ਦੇ ਰੈੱਡ ਕਾਰਪੇਟ 'ਤੇ ਐਂਟਰੀ ਕੀਤਾ ਸੀ
ਐਸ਼ ਨੇ 20 ਸਾਲ ਪਹਿਲਾਂ ਪਹਿਲੀ ਵਾਰ ਕਾਨਸ ਵਿੱਚ ਡੈਬਿਊ ਕੀਤਾ ਸੀ ਤੇ ਉਸ ਦੇ ਡੈਬਿਊ ਨੂੰ ਉਹ ਕਦੇ ਭੁੱਲ ਨਹੀਂ ਸਕੀ