ਮਰਾਠੀ ਅਦਾਕਾਰਾ ਕੇਤਕੀ ਚਿਤੇਲ ਮੁਸੀਬਤ ਵਿੱਚ ਘਿਰੀ ਹੈ। ਅਭਿਨੇਤਰੀ ਨੂੰ ਬੀਤੇ ਦਿਨੀਂ ਗ੍ਰਿਫਤਾਰ ਕੀਤਾ ਗਿਆ ਸੀ। ਐਨਸੀਪੀ ਮੁਖੀ ਸ਼ਰਦ ਪਵਾਰ ਬਾਰੇ ਕੀਤੀ ਸੀ ਅਪਮਾਨਜਨਕ ਪੋਸਟ। ਜਿਸ ਨੂੰ ਸ਼ਰਦ ਪਵਾਰ 'ਤੇ ਵਿਵਾਦਤ ਪੋਸਟ ਪਾਉਣ ਦੇ ਇਲਜ਼ਾਮ 'ਚ ਗ੍ਰਿਫਤਾਰ ਕੀਤਾ। ਕੇਤਕੀ ਖ਼ਿਲਾਫ਼ ਆਈਪੀਸੀ ਦੀਆਂ ਕਈ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਕੇਤਕੀ ਇੱਕ ਛੋਟੇ ਪਰਦੇ ਦੀ ਅਦਾਕਾਰਾ ਹੈ, ਜੋ ਪੁਣੇ ਦੀ ਰਹਿਣ ਵਾਲੀ ਹੈ। ਕੇਤਕੀ ਨੇ ਟੀਵੀ ਦੇ ਸਾਸ ਬਿਨਾਂ ਸਸੁਰਾਲ ਵਰਗੇ ਟੀਵੀ ਸ਼ੋਅਜ਼ ਵਿੱਚ ਕੰਮ ਕੀਤਾ ਹੈ। ਕੇਤਕੀ ਨੂੰ ਫੇਸਬੁੱਕ 'ਤੇ ਕਵਿਤਾ ਪੋਸਟ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਹੈ। ਅਭਿਨੇਤਰੀ ਖਿਲਾਫ ਠਾਣੇ, ਪੁਣੇ ਅਤੇ ਧੁਲੇ ਜ਼ਿਲ੍ਹਿਆਂ 'ਚ ਵੀ ਮਾਮਲਾ ਦਰਜ ਕੀਤਾ।