ਹਿਨਾ ਖਾਨ ਨੇ ਟੀਵੀ ਤੋਂ ਬਾਲੀਵੁੱਡ ਤੱਕ ਦਾ ਸਫਰ ਬਾਖੂਬੀ ਤੈਅ ਕੀਤਾ ਹੈ। ਉਸ ਨੇ ਆਪਣੀ ਦਮਦਾਰ ਅਦਾਕਾਰੀ ਨਾਲ ਘਰ-ਘਰ 'ਚ ਪਛਾਣ ਬਣਾਈ ਹੈ। ਹਿਨਾ ਇਨ੍ਹੀਂ ਦਿਨੀਂ ਕਾਨਸ ਫੈਸਟੀਵਲ 2022 ਨੂੰ ਲੈ ਕੇ ਚਰਚਾ 'ਚ ਹੈ। ਉਸ ਨੇ ਇੰਸਟਾਗ੍ਰਾਮ 'ਤੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਨ੍ਹਾਂ 'ਚ ਉਹ ਅਪਸਰਾ ਤੋਂ ਘੱਟ ਨਹੀਂ ਲੱਗ ਰਹੀ ਹੈ। ਹਿਨਾ ਨੇ ਲੰਡਨ ਦੀਆਂ ਸੜਕਾਂ 'ਤੇ ਇੱਕ ਖੂਬਸੂਰਤ ਫੋਟੋਸ਼ੂਟ ਕਰਵਾਇਆ ਹੈ। ਜਿਸ 'ਚ ਉਹ ਬੇਹੱਦ ਗਲੈਮਰਸ ਤੇ ਖੂਬਸੂਰਤ ਅੰਦਾਜ਼ 'ਚ ਨਜ਼ਰ ਆ ਰਹੀ ਹੈ। ਹਿਨਾ ਨੇ ਫੈਸ਼ਨ ਡਿਜ਼ਾਈਨਰ ਤਰੁਣ ਤਾਹਿਲਿਆਨੀ ਦਾ ਆਊਟ ਫਿਟ ਕੈਰੀ ਕੀਤਾ ਹੈ। ਜਿਸ 'ਚ ਉਸ ਦਾ ਉਡਦਾ ਦੁਪੱਟਾ ਉਸ ਨੂੰ ਬਹੁਤ ਹੀ ਸਿਜਲਿੰਗ ਲੁੱਕ ਦੇ ਰਿਹਾ ਹੈ। ਉਸ ਨੇ ਯੂਕੇ ਏਸ਼ੀਅਨ ਫਿਲਮ ਫੈਸਟੀਵਲ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ ਸਨ।