ਮੀਕਾ ਸਿੰਘ ਬਾਲੀਵੁੱਡ ਦੇ ਚੋਟੀ ਦੇ ਗਾਇਕਾਂ ਦੀ ਸੂਚੀ ਵਿੱਚ ਸ਼ਾਮਲ ਹਨ ਮੀਕਾ ਨੇ ਕੁਝ ਸਮਾਂ ਪਹਿਲਾਂ ਇੱਕ ਸਵੈਮਵਰ ਰੱਖਿਆ ਸੀ ,ਜਿਸ ਵਿੱਚ ਉਸਨੇ ਆਪਣੀ ਪੁਰਾਣੀ ਦੋਸਤ ਆਕਾਂਕਸ਼ਾ ਪੁਰੀ ਨੂੰ ਹਮਸਫ਼ਰ ਦੇ ਰੂਪ 'ਚ ਚੁਣਿਆ ਹੁਣ ਮੀਕਾ ਨੇ ਆਪਣੀ ਦੁਲਹਨ ਦੀ ਚੁਣ ਤਾਂ ਕਰ ਲਈ ਹੈ ਪਰ ਹਰ ਕਿਸੇ ਦੇ ਮਨ ਵਿੱਚ ਇੱਕ ਸਵਾਲ ਹੈ ਕਿ ਆਖਿਰ ਉਹ ਵਿਆਹ ਕਦੋਂ ਕਰਨਗੇ? ਇਸ ਬਾਰੇ ਹੁਣ ਸਿਰਫ ਮੀਕਾ ਅਤੇ ਅਕਾਂਕਸ਼ਾ ਹੀ ਦੱਸ ਸਕਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਸਵਯੰਵਰ ਤੋਂ ਪਹਿਲਾਂ ਮੀਕਾ ਦੇ ਕੋਲ 100-150 ਰਿਸ਼ਤੇ ਆ ਚੁੱਕੇ ਹਨ, ਜਿਨ੍ਹਾਂ ਨੂੰ ਉਹ ਠੁਕਰਾ ਚੁੱਕੇ ਹਨ ਇਸ ਗੱਲ ਦਾ ਖੁਲਾਸਾ ਖੁਦ ਗਾਇਕ ਨੇ ਇਕ ਇੰਟਰਵਿਊ ਦੌਰਾਨ ਕੀਤਾ ਉਨ੍ਹਾਂ ਕਿਹਾ ਕਿ ਪਿਛਲੇ 20 ਸਾਲਾਂ ਵਿੱਚ 100-150 ਰਿਸ਼ਤਿਆਂ ਦੇ ਆਫਰ ਆਏ ਹੋਣਗੇ ਹਾਲਾਂਕਿ ਮੈਂ ਵਿਆਹ ਲਈ ਬਿਲਕੁਲ ਵੀ ਤਿਆਰ ਨਹੀਂ ਸੀ ਕਿਉਂਕਿ ਮੀਕਾ ਸਿੰਘ ਲਈ ਉਸ ਸਮੇਂ ਉਸ ਦਾ ਕੰਮ ਸਭ ਤੋਂ ਮਹੱਤਵਪੂਰਨ ਸੀ