ਬਾਲੀਵੁੱਡ ਦੇ ਕਈ ਸੁਪਰਸਟਾਰ ਅਦਾਕਾਰੀ ਦੇ ਨਾਲ-ਨਾਲ ਕ੍ਰਿਕਟ ਵਿੱਚ ਵੀ ਕਾਫੀ ਦਿਲਚਸਪੀ ਰੱਖਦੇ ਹਨ। ਕਈ ਮਸ਼ਹੂਰ ਹਸਤੀਆਂ ਕ੍ਰਿਕਟ ਟੀਮਾਂ ਦੇ ਮਾਲਕ ਵੀ ਹਨ।



ਇਨ੍ਹਾਂ 'ਚ ਸ਼ਾਹਰੁਖ ਖਾਨ ਤੋਂ ਲੈ ਕੇ ਜੂਹੀ ਚਾਵਲਾ ਅਤੇ ਪ੍ਰਿਟੀ ਜ਼ਿੰਟਾ ਤੱਕ ਦੇ ਨਾਂ ਸ਼ਾਮਲ ਹਨ।



ਹੁਣ ਇਸ ਲਿਸਟ 'ਚ ਬਾਲੀਵੁੱਡ ਦੇ ਖਿਲਾੜੀ ਕੁਮਾਰ ਯਾਨੀ ਅਕਸ਼ੈ ਕੁਮਾਰ ਦਾ ਨਾਂ ਵੀ ਜੁੜ ਗਿਆ ਹੈ। ਜੀ ਹਾਂ, ਅਕਸ਼ੇ ਕੁਮਾਰ ਵੀ ਕ੍ਰਿਕਟ ਟੀਮ ਦੇ ਮਾਲਕ ਬਣ ਗਏ ਹਨ।



ਅਕਸ਼ੇ ਕੁਮਾਰ ਵੀ ਕ੍ਰਿਕਟ ਟੀਮਾਂ ਦੇ ਮਾਲਕ ਸੁਪਰਸਟਾਰਾਂ ਦੀ ਲੀਗ ਵਿੱਚ ਸ਼ਾਮਲ ਹੋ ਗਏ ਹਨ।



ਅਭਿਨੇਤਾ ਨੇ ਹਾਲ ਹੀ ਵਿੱਚ ਨਵੀਂ ਇੰਡੀਅਨ ਸਟ੍ਰੀਟ ਪ੍ਰੀਮੀਅਰ ਲੀਗ ਵਿੱਚ ਸ਼੍ਰੀਨਗਰ ਦੀ ਟੀਮ ਖਰੀਦੀ ਹੈ,



ਜੋ ਕਿ ਆਪਣੀ ਕਿਸਮ ਦਾ ਪਹਿਲਾ ਟੈਨਰ ਬਾਲ ਟੀ 10 ਕ੍ਰਿਕਟ ਟੂਰਨਾਮੈਂਟ ਹੈ। ਜੋ ਕਿ 2 ਮਾਰਚ ਤੋਂ 9 ਮਾਰਚ 2024 ਤੱਕ ਸਟੇਡੀਅਮ ਦੇ ਅੰਦਰ ਖੇਡਿਆ ਜਾਵੇਗਾ।



ਤੁਹਾਨੂੰ ਦੱਸ ਦਈਏ ਕਿ ਖਿਲਾੜੀ ਕੁਮਾਰ ਨੂੰ ਖੇਡਾਂ ਅਤੇ ਮਾਰਸ਼ਲ ਆਰਟਸ ਲਈ ਕਾਫੀ ਜਨੂੰਨ ਹੈ।



ETimes ਦੀ ਰਿਪੋਰਟ ਦੇ ਅਨੁਸਾਰ, ਆਪਣੇ ਨਵੇਂ ਉੱਦਮ ਬਾਰੇ ਗੱਲ ਕਰਦੇ ਹੋਏ, ਅਕਸ਼ੈ ਕੁਮਾਰ ਨੇ ਕਿਹਾ, “ਮੈਂ ISPL ਅਤੇ ਸ਼੍ਰੀਨਗਰ ਦੀ ਟੀਮ ਦਾ ਹਿੱਸਾ ਬਣ ਕੇ ਬਹੁਤ ਖੁਸ਼ ਹਾਂ।



ਇਹ ਟੂਰਨਾਮੈਂਟ ਕ੍ਰਿਕੇਟ ਦੀ ਦੁਨੀਆ 'ਚ ਗੇਮ ਚੇਂਜਰ ਸਾਬਤ ਹੋਣ ਦਾ ਵਾਅਦਾ ਕਰਦਾ ਹੈ ਅਤੇ ਮੈਂ ਇਸ ਯੂਨੀਕ ਸਪੋਰਟ ਐਡਵੈਂਚਰ 'ਚ ਸਭ ਤੋਂ ਅੱਗੇ ਰਹਿਣ ਲਈ ਉਤਸ਼ਾਹਤ ਹਾਂ।



ਅਕਸ਼ੈ ਕੁਮਾਰ ਨੇ ਖੁਦ ਇੰਸਟਾਗ੍ਰਾਮ 'ਤੇ ਪੋਸਟ ਕਰਕੇ ਕ੍ਰਿਕਟ ਟੀਮ ਦੇ ਮਾਲਕ ਬਣਨ ਦੇ ਆਪਣੇ ਫੈਸਲੇ ਦਾ ਐਲਾਨ ਕੀਤਾ ਹੈ।