ਆਲੀਆ ਭੱਟ ਅਤੇ ਰਣਬੀਰ ਕਪੂਰ ਕੁਝ ਦਿਨ ਪਹਿਲਾਂ ਹੀ ਮਾਤਾ-ਪਿਤਾ ਬਣੇ ਹਨ। ਆਲੀਆ ਨੇ 6 ਨਵੰਬਰ ਨੂੰ ਹਸਪਤਾਲ 'ਚ ਬੇਟੀ ਨੂੰ ਜਨਮ ਦਿੱਤਾ ਸੀ।
ਆਲੀਆ ਅਤੇ ਰਣਬੀਰ ਹੁਣ ਬੇਟੀ ਨਾਲ ਘਰ ਵਾਪਸ ਆ ਗਏ ਹਨ। ਜਦੋਂ ਤੋਂ ਆਲੀਆ ਮਾਂ ਬਣੀ ਹੈ, ਪ੍ਰਸ਼ੰਸਕ ਉਸ ਦੀ ਬੇਟੀ ਨੂੰ ਦੇਖਣ ਲਈ ਤਰਸ ਰਹੇ ਹਨ।
ਹੁਣ ਲੱਗ ਰਿਹਾ ਹੈ ਕਿ ਆਲੀਆ ਦੀ ਬੇਟੀ ਦੀ ਇਕ ਝਲਕ ਪਾਉਣ ਲਈ ਪ੍ਰਸ਼ੰਸਕਾਂ ਨੂੰ ਲੰਬਾ ਇੰਤਜ਼ਾਰ ਕਰਨਾ ਪੈ ਸਕਦਾ ਹੈ, ਕਿਉਂਕਿ ਇਸ ਜੋੜੇ ਨੇ ਕੁਝ ਅਜਿਹੇ ਨਿਯਮ ਬਣਾਏ ਹਨ ਤਾਂ ਕਿ ਉਨ੍ਹਾਂ ਦੀ ਬੇਟੀ ਦੀਆਂ ਤਸਵੀਰਾਂ ਕਿਸੇ ਵੀ ਹਾਲਤ 'ਚ ਬਾਹਰ ਨਾ ਜਾ ਸਕਣ।
ਰਿਪੋਰਟ ਮੁਤਾਬਕ ਕਪੂਰ ਅਤੇ ਭੱਟ ਪਰਿਵਾਰ ਨਹੀਂ ਚਾਹੁੰਦੇ ਕਿ ਬੱਚੇ ਦੀ ਤਸਵੀਰ ਬਾਹਰ ਜਾਵੇ ਜਾਂ ਕੋਈ ਉਨ੍ਹਾਂ ਦੀਆਂ ਤਸਵੀਰਾਂ ਕਲਿੱਕ ਕਰੇ।
ਇੱਥੋਂ ਤੱਕ ਕਿ ਕਰੀਬੀ ਦੋਸਤਾਂ ਨੂੰ ਵੀ ਆਲੀਆ ਅਤੇ ਰਣਬੀਰ ਦੀ ਬੇਟੀ ਦੀਆਂ ਤਸਵੀਰਾਂ ਕਲਿੱਕ ਕਰਨ ਦੀ ਇਜਾਜ਼ਤ ਨਹੀਂ ਹੈ ਕਿਉਂਕਿ ਜੋੜਾ ਨਹੀਂ ਚਾਹੁੰਦਾ ਕਿ ਉਨ੍ਹਾਂ ਦੀ ਬੇਟੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ।
ਰਿਪੋਰਟ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਰਣਬੀਰ ਅਤੇ ਆਲੀਆ ਦੀ ਧੀ ਦਾ ਕੋਈ ਵੀ ਨਜ਼ਦੀਕੀ ਵਿਅਕਤੀ ਉਦੋਂ ਤੱਕ ਨਹੀਂ ਮਿਲ ਸਕਦਾ ਜਦੋਂ ਤੱਕ ਉਸ ਦੀ ਕੋਵਿਡ ਦੀ ਰਿਪੋਰਟ ਨੈਗੇਟਿਵ ਨਹੀਂ ਆਉਂਦੀ
ਜੋੜੇ ਦਾ ਮੰਨਣਾ ਹੈ ਕਿ ਬੇਟੀ ਅਜੇ ਛੋਟੀ ਹੈ ਅਤੇ ਅਜਿਹੀ ਸਥਿਤੀ 'ਚ ਉਸ ਨੂੰ ਇਨਫੈਕਸ਼ਨ ਦਾ ਖਤਰਾ ਹੈ, ਇਸ ਲਈ ਉਹ ਅਜਿਹੀਆਂ ਸਾਵਧਾਨੀਆਂ ਵਰਤ ਰਹੇ ਹਨ ਤਾਂ ਜੋ ਬੇਟੀ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ।
ਦੱਸਣਯੋਗ ਹੈ ਕਿ ਆਲੀਆ ਭੱਟ ਅਤੇ ਰਣਬੀਰ ਕਪੂਰ ਨੇ 5 ਸਾਲ ਦੇ ਰਿਸ਼ਤੇ ਤੋਂ ਬਾਅਦ 14 ਅਪ੍ਰੈਲ 2022 ਨੂੰ ਵਿਆਹ ਕੀਤਾ ਸੀ।
ਆਲੀਆ ਨੇ ਵਿਆਹ ਦੇ 2 ਮਹੀਨੇ ਬਾਅਦ ਹੀ ਆਪਣੀ ਪ੍ਰੈਗਨੈਂਸੀ ਦੀ ਜਾਣਕਾਰੀ ਦਿੱਤੀ ਸੀ।
ਆਲੀਆ ਭੱਟ ਨੂੰ ਡਿਲੀਵਰੀ ਤੋਂ ਇੱਕ ਦਿਨ ਪਹਿਲਾਂ ਮੁੰਬਈ ਦੇ ਐਚਐਨ ਰਿਲਾਇੰਸ ਫਾਊਂਡੇਸ਼ਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਉਸ ਨੇ ਇੱਕ ਧੀ ਨੂੰ ਜਨਮ ਦਿੱਤਾ ਸੀ।