ਅਦਾਕਾਰਾ ਨੇ ਆਪਣੀ ਮਿਹਨਤ ਦੇ ਦਮ 'ਤੇ ਕਰੋੜਾਂ ਦੀ ਕਮਾਈ ਕੀਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਆਲੀਆ ਦੀ ਕੁੱਲ ਜਾਇਦਾਦ 165 ਕਰੋੜ ਰੁਪਏ ਹੈ। ਆਲੀਆ ਭੱਟ ਦੀ ਫੀਸ ਵੀ ਕਰੋੜਾਂ ਵਿੱਚ ਹੈ। ਨਾਲ ਹੀ ਉਨ੍ਹਾਂ ਦੀ ਆਪਣੀ ਵੈਨਿਟੀ ਵੈਨ ਹੈ ਆਲੀਆ ਦਾ ਲੰਡਨ ਦੇ ਇੱਕ ਪੌਸ਼ ਇਲਾਕੇ ਵਿੱਚ ਵੀ ਇੱਕ ਘਰ ਹੈ ਕੁਝ ਮਹੀਨੇ ਪਹਿਲਾਂ ਆਲੀਆ ਨੇ ਆਪਣੇ ਲਈ ਜੁਹੂ 'ਚ ਘਰ ਖਰੀਦਿਆ ਸੀ। ਆਲੀਆ ਭੱਟ ਬਾਲੀਵੁੱਡ ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਅਭਿਨੇਤਰੀਆਂ ਵਿੱਚੋਂ ਇੱਕ ਹੈ ਆਲੀਆ ਕੋਲ ਕਈ ਵੱਡੀਆਂ ਫਿਲਮਾਂ ਦੇ ਨਾਲ-ਨਾਲ ਵੱਡੇ ਬ੍ਰਾਂਡਾਂ ਦੇ ਵਿਗਿਆਪਨ ਵੀ ਹਨ। ਆਲੀਆ ਨੂੰ ਵੀ ਆਪਣੇ ਬੁਆਏਫ੍ਰੈਂਡ ਰਣਬੀਰ ਕਪੂਰ ਵਾਂਗ ਗੱਡੀਆਂ ਦਾ ਬਹੁਤ ਸ਼ੌਕ ਹੈ। ਆਲੀਆ ਕੋਲ ਰੇਂਜ ਰੋਵਰ ਵੋਗ ਹੈ ਜਿਸ ਦੀ ਕੀਮਤ 1.74 ਕਰੋੜ ਰੁਪਏ ਹੈ