1 ਚਮਚ ਦੇਸੀ ਘਿਓ ਤੁਹਾਨੂੰ ਕਈ ਬਿਮਾਰੀਆਂ ਤੋਂ ਦੂਰ ਰੱਖਦਾ ਹੈ। ਤੁਸੀਂ ਅਕਸਰ ਹੀ ਆਪਣੇ ਵੱਡੇ ਬਜ਼ੁਰਗਾਂ ਤੋਂ ਘਿਓ ਖਾਣ ਦੇ ਫਾਇਦਿਆਂ ਬਾਰੇ ਵੀ ਸੁਣਿਆ ਹੋਵੇਗਾ। ਦੇਸੀ ਘਿਓ ਨੂੰ ਆਯੁਰਵੇਦ ਦੇ ਵਿਚ ਸਿਹਤ ਦੇ ਲਈ ਵਰਦਾਨ ਮੰਨਿਆ ਗਿਆ ਹੈ।



ਕੀ ਤੁਹਾਨੂੰ ਪਤਾ ਹੈ, ਕਿ ਕੋਸੇ ਪਾਣੀ 'ਚ ਘਿਓ ਮਿਲਾ ਕੇ ਪੀਣ ਨਾਲ ਨਾ ਸਿਰਫ ਮੋਟਾਪਾ ਘੱਟ ਹੁੰਦਾ ਹੈ ਸਗੋਂ ਪੇਟ ਵੀ ਸਾਫ ਰਹਿੰਦਾ ਹੈ, ਯਾਨੀ ਕਬਜ਼ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।



ਜੇਕਰ ਤੁਸੀਂ ਘਿਓ ਦਾ ਪੂਰਾ ਲਾਭ ਲੈਣਾ ਚਾਹੁੰਦੇ ਹੋ ਤਾਂ ਇਸ ਦੀ ਵਰਤੋਂ ਕੋਸੇ ਪਾਣੀ ਨਾਲ ਕਰੋ।



ਸਵੇਰੇ ਉੱਠਣ ਤੋਂ ਬਾਅਦ ਸਭ ਤੋਂ ਪਹਿਲਾਂ ਇੱਕ ਗਲਾਸ ਕੋਸੇ ਪਾਣੀ ਵਿੱਚ ਇੱਕ ਚਮਚ ਦੇਸੀ ਘਿਓ ਮਿਲਾ ਕੇ ਪੀਓ।



ਇਸ ਨੂੰ ਪੀਣ ਨਾਲ ਕਬਜ਼ ਤੋਂ ਰਾਹਤ ਮਿਲੇਗੀ ਅਤੇ ਪਾਚਨ ਕਿਰਿਆ ਵੀ ਠੀਕ ਰਹਿੰਦੀ ਹੈ। ਇੰਨਾ ਹੀ ਨਹੀਂ, ਤੁਹਾਨੂੰ ਚਮੜੀ ਦੀ ਚਮਕ 'ਚ ਵੀ ਫਰਕ ਨਜ਼ਰ ਆਉਣ ਲੱਗੇਗਾ।



ਜਿਨ੍ਹਾਂ ਲੋਕਾਂ ਨੂੰ ਕਬਜ਼ ਦੀ ਸਮੱਸਿਆ ਰਹਿੰਦੀ ਹੈ, ਉਨ੍ਹਾਂ ਨੂੰ ਦੇਸੀ ਘਿਓ 'ਚ ਮਿਲਾ ਕੇ ਕੋਸਾ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ। ਇਸ ਨਾਲ ਵੱਡੀ ਅਤੇ ਛੋਟੀ ਆਂਦਰਾਂ ਦੀ ਖੁਸ਼ਕੀ ਦੂਰ ਹੁੰਦੀ ਹੈ ਅਤੇ ਪਾਚਨ ਕਿਰਿਆ ਵਿੱਚ ਸੁਧਾਰ ਹੁੰਦਾ ਹੈ।



ਦੇਸੀ ਘਿਓ ਅੱਖਾਂ, ਚਮੜੀ, ਪੇਟ ਅਤੇ ਵਾਲਾਂ ਲਈ ਬਹੁਤ ਵਧੀਆ ਹੈ। ਇਹ ਕੂਲਿੰਗ ਏਜੰਟ ਵਜੋਂ ਕੰਮ ਕਰਦਾ ਹੈ।



ਦੇਸੀ ਘਿਓ 'ਚ ਓਮੇਗਾ-3 ਹੁੰਦਾ ਹੈ ਜੋ ਅੱਖਾਂ ਦੀ ਰੋਸ਼ਨੀ ਵਧਾਉਣ 'ਚ ਮਦਦ ਕਰਦਾ ਹੈ। ਅੱਖਾਂ ਦੀ ਖੁਸ਼ਕੀ ਨੂੰ ਵੀ ਘੱਟ ਕਰਦਾ ਹੈ। ਇਸ ਲਈ ਕੋਸਾ ਪਾਣੀ ਪੀਣਾ ਫਾਇਦੇਮੰਦ ਹੁੰਦਾ ਹੈ।



ਦੇਸੀ ਘਿਓ ਪੀਣ ਨਾਲ ਚਮੜੀ ਚਮਕਦਾਰ ਹੁੰਦੀ ਹੈ। ਤੁਹਾਡੀ ਚਮੜੀ ਦੀ ਖੁਸ਼ਕੀ ਨੂੰ ਅੰਦਰੋਂ ਘਟਾਉਂਦਾ ਹੈ। ਕੋਸੇ ਪਾਣੀ ਵਿਚ ਘਿਓ ਮਿਲਾ ਕੇ ਪੀਣ ਨਾਲ ਅੰਤੜੀਆਂ ਅੰਦਰੋਂ ਸਾਫ਼ ਹੋ ਜਾਂਦੀਆਂ ਹਨ।ਜਿਸ ਨਾਲ ਚਮੜੀ 'ਚ ਨਿਖਾਰ ਆਉਂਦਾ ਹੈ।



ਰੋਜ਼ਾਨਾ ਖਾਲੀ ਪੇਟ ਕੋਸੇ ਪਾਣੀ 'ਚ ਘਿਓ ਮਿਲਾ ਕੇ ਪੀਣ ਨਾਲ ਸਰਦੀਆਂ 'ਚ ਜ਼ੁਕਾਮ ਅਤੇ ਖਾਂਸੀ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।