ਫਟਕੜੀ ਵਾਲਾਂ, ਚਮੜੀ ਅਤੇ ਦੰਦਾਂ ਲਈ ਫਾਇਦੇਮੰਦ ਹੈ।



ਜੇਕਰ ਇਸ ਨੂੰ ਰੋਜ਼ਾਨਾ ਨਹਾਉਣ ਵਾਲੇ ਪਾਣੀ 'ਚ ਮਿਲਾਉਂਦੇ ਹੋ ਤਾਂ ਸਰੀਰ 'ਚੋਂ ਗੰਦਗੀ ਦੂਰ ਹੁੰਦੀ ਹੈ ਅਤੇ ਸਰੀਰ ਦੀ ਬਦਬੂ ਤੋਂ ਵੀ ਨਿਪਟਿਆ ਜਾ ਸਕਦਾ ਹੈ।



ਜੇਕਰ ਤੁਹਾਡੇ ਚਿਹਰੇ 'ਤੇ ਝੁਰੜੀਆਂ ਦਿਖਾਈ ਦੇਣ ਲੱਗ ਪਈਆਂ ਹਨ ਤਾਂ ਰੋਜ਼ਾਨਾ ਸਵੇਰੇ ਫਟਕੜੀ ਦੇ ਪਾਣੀ ਨਾਲ ਇਸ਼ਨਾਨ ਕਰੋ।



ਇਸ ਦੇ ਨਾਲ ਹੀ ਫਟਕੜੀ ਨਾਲ ਚਮੜੀ ਦੀ ਮਾਲਿਸ਼ ਕਰੋ। ਇਹ ਝੁਰੜੀਆਂ ਨੂੰ ਹੋਣ ਤੋਂ ਰੋਕ ਸਕਦਾ ਹੈ।



ਕੁਝ ਰਿਪੋਰਟਾਂ ਦਾ ਮੰਨਣਾ ਹੈ ਕਿ ਫਟਕੜੀ ਦਾ ਪਾਣੀ ਜੋੜਾਂ ਅਤੇ ਨਸਾਂ ਲਈ ਫਾਇਦੇਮੰਦ ਹੁੰਦਾ ਹੈ।



ਗਰਮ ਪਾਣੀ 'ਚ ਫਟਕੜੀ ਮਿਲਾ ਕੇ ਨਹਾਉਣ ਨਾਲ ਜੋੜਾਂ ਦਾ ਦਰਦ ਘੱਟ ਹੋ ਸਕਦਾ ਹੈ।



ਫਟਕੜੀ ਵਿੱਚ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ, ਇਹ ਵਾਲਾਂ ਅਤੇ ਖੋਪੜੀ ਨੂੰ ਸਾਫ਼ ਕਰਨ ਵਿੱਚ ਮਦਦਗਾਰ ਹੁੰਦਾ ਹੈ।



ਜਿਨ੍ਹਾਂ ਲੋਕਾਂ ਨੂੰ ਵਾਲਾਂ 'ਚ ਜੂੰਆਂ ਅਤੇ ਡੈਂਡਰਫ ਦੀ ਸਮੱਸਿਆ ਹੈ, ਉਹ ਫਟਕੜੀ ਵਾਲੇ ਪਾਣੀ 'ਚ ਨਹਾ ਕੇ ਇਸ ਸਮੱਸਿਆ ਤੋਂ ਨਿਪਟ ਸਕਦੇ ਹਨ।



ਔਰਤਾਂ ਨੂੰ ਅਕਸਰ ਯੂਰਿਨ ਇਨਫੈਕਸ਼ਨ ਦੀ ਸਮੱਸਿਆ ਹੁੰਦੀ ਹੈ। ਅਜਿਹੇ 'ਚ ਦਿਨ 'ਚ 2 ਵਾਰ ਫਟਕੜੀ ਦੇ ਪਾਣੀ ਨਾਲ ਆਪਣੇ ਪ੍ਰਾਈਵੇਟ ਪਾਰਟਸ ਨੂੰ ਸਾਫ ਕਰਨਾ ਫਾਇਦੇਮੰਦ ਹੋ ਸਕਦਾ ਹੈ।



ਕੁਝ ਲੋਕਾਂ ਨੂੰ ਗਰਮੀਆਂ 'ਚ ਪਸੀਨਾ ਆਉਂਦਾ ਹੈ ਪਰ ਇਹ ਸਰਦੀਆਂ 'ਚ ਵੀ ਉਨ੍ਹਾਂ ਦਾ ਪਿੱਛਾ ਨਹੀਂ ਛੱਡਦਾ। ਅਜਿਹੀ ਸਥਿਤੀ 'ਚ ਫਟਕੜੀ ਪਸੀਨੇ ਨੂੰ ਕੰਟਰੋਲ ਕਰ ਸਕਦੀ ਹੈ।