ਅੱਜ ਕੱਲ੍ਹ ਦੀ ਭੱਜਦੌੜ ਭਰੀ ਜ਼ਿੰਦਗੀ ਤੇ ਟੈਨਸ਼ਨਾਂ ;ਚ ਲੋਕਾਂ ਦੇ ਵਾਲ ਸਮੇਂ ਤੋਂ ਪਹਿਲਾਂ ਹੀ ਚਿੱਟੇ ਹੋ ਜਾਂਦੇ ਹਨ।



ਜ਼ਿਆਦਾਤਰ ਲੋਕ ਚਿੱਟੇ ਵਾਲਾਂ ਨੂੰ ਕਾਲਾ ਕਰਨ ਲਈ ਕੈਮੀਕਲ ਭਰਪੂਰ ਪ੍ਰੋਡਕਟਾਂ ਦੀ ਵਰਤੋਂ ਕਰਦੇ ਹਨ।



ਇਸ ਨਾਲ ਵਾਲ ਹੋਰ ਕਮਜ਼ੋਰ ਹੋ ਕੇ ਝੜਨ ਲੱਗ ਪੈਂਦੇ ਹਨ।



ਕਈ ਲੋਕ ਆਪਣੇ ਵਾਲਾਂ ਨੂੰ ਕੁਦਰਤੀ ਰੰਗ ਦੇਣ ਲਈ ਮਹਿੰਦੀ ਵੀ ਲਾਉਂਦੇ ਹਨ।



ਅਜਿਹੇ 'ਚ ਤੁਸੀਂ ਮਹਿੰਦੀ 'ਚ ਬਾਦਾਮ ਤੇਲ ਮਿਲਾ ਕੇ ਇਸ ਦਾ ਘੋਲ ਬਣਾ ਕੇ ਵਾਲਾਂ 'ਤੇ ਲਾ ਸਕਦੇ ਹੋ।



ਇਸ ਨਾਲ ਵਾਲ ਜਲਦੀ ਚਿੱਟੇ ਵੀ ਨਹੀਂ ਹੋਣਗੇ ਤੇ ਜੜਾਂ ਤੋਂ ਮਜ਼ਬੂਰ ਬਣਨਗੇ



ਮਹਿੰਦੀ 'ਚ ਬਾਦਾਮ ਤੇਲ ਮਿਲਾ ਕੇ ਲਗਾਓਗੇ ਤਾਂ ਡੈਂਡਰਫ ਯਾਨਿ ਸਿੱਕਰੀ ਦੀ ਸਮੱਸਿਆ ਵੀ ਦੂਰ ਹੁੰਦੀ ਹੈ



ਬਾਦਾਮ ਤੇਲ 'ਚ ਵਿਟਾਮੀਨ ਸੀ ਤੇ ਈ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ।



ਤੁਸੀਂ ਪਾਣੀ ਤੇ ਮਹਿੰਦੀ ਦਾ ਪੇਸਟ ਬਣਾ ਕੇ ਵੀ ਲਗਾ ਸਕਦੇ ਹੋ



ਮਹਿੰਦੀ ਨੂੰ ਵਾਲਾਂ 'ਚ ਲਗਾ ਕੇ ਘੰਟੇ ਭਰ ਲਈ ਲੱਗਿਆ ਰਹਿਣ ਦਿਓ।