ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੇ ਛੋਟੇ ਬੇਟੇ ਅਨੰਤ ਅੰਬਾਨੀ ਨੇ ਅੱਜ ਰਾਧਿਕਾ ਮਰਚੈਂਟ ਨਾਲ ਮੰਗਣੀ ਕਰ ਲਈ ਹੈ।



ਜੋੜੇ ਦੀ ਕੁੜਮਾਈ ਦੀਆਂ ਰਸਮਾਂ ਰਾਜਸਥਾਨ ਦੇ ਨਾਥਦੁਆਰੇ ਦੇ ਸ਼੍ਰੀਨਾਥਜੀ ਮੰਦਰ ਵਿੱਚ ਹੋਈਆਂ।



ਅਨੰਤ ਅਤੇ ਰਾਧਿਕਾ ਦੀ ਮੰਗਣੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।



ਰਾਧਿਕਾ ਮਰਚੈਂਟ ਦਾ ਜਨਮ 18 ਦਸੰਬਰ ਦਾ 1994 ਹੈ। ਉਸਨੂੰ ਕਲਾਸੀਕਲ ਡਾਂਸ ਪਸੰਦ ਹੈ, ਨਾਲ ਹੀ ਉਸ ਨੇ ਅੱਠ ਸਾਲਾਂ ਤੱਕ ਭਰਤਨਾਟਿਅਮ ਦੀ ਸਿੱਖਿਆ ਹਾਸਲ ਕੀਤੀ ਹੈ



ਉਸਨੇ ਗੁਰੂ ਭਾਵਨਾ ਠੱਕਰ ਦੇ ਅਧੀਨ ਮੁੰਬਈ ਵਿੱਚ ਸ਼੍ਰੀ ਨਿਭਾ ਆਰਟ ਅਕੈਡਮੀ ਵਿੱਚ ਆਪਣੀ ਕਲਾਸੀਕਲ ਡਾਂਸ ਦੀ ਸਿਖਲਾਈ ਪੂਰੀ ਕੀਤੀ।



ਇਸ ਸਾਲ ਮਈ ਵਿੱਚ, ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਨੇ ਆਪਣੀ ਹੋਣ ਵਾਲੀ ਛੋਟੀ ਨੂੰਹ, ਰਾਧਿਕਾ ਮਰਚੈਂਟ ਲਈ ਆਰਗੇਟਰਾਮ ਸਮਾਰੋਹ ਦੀ ਮੇਜ਼ਬਾਨੀ ਵੀ ਕੀਤੀ ਸੀ।



ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੀ ਦੋਸਤੀ ਬਾਰੇ ਲੋਕਾਂ ਨੂੰ ਉਦੋਂ ਪਤਾ ਲੱਗਾ ਜਦੋਂ 2018 'ਚ ਦੋਵਾਂ ਦੀ ਇਕ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ।



ਇਸ ਤਸਵੀਰ 'ਚ ਦੋਵੇਂ ਹਰੇ ਰੰਗ ਦੇ ਕੱਪੜਿਆਂ 'ਚ ਲਵ-ਡਵੀ ਨੂੰ ਪੋਜ਼ ਦਿੰਦੇ ਨਜ਼ਰ ਆ ਰਹੇ ਸੀ।



ਈਸ਼ਾ ਅੰਬਾਨੀ ਦੀ ਮੰਗਣੀ ਤੋਂ ਕੁਝ ਸਮੇਂ ਬਾਅਦ ਹੀ ਲੋਕ ਕਹਿਣ ਲੱਗੇ ਕਿ ਉਨ੍ਹਾਂ ਨੇ ਰਾਧਿਕਾ ਨਾਲ ਗੁਪਤ ਰੂਪ ਨਾਲ ਮੰਗਣੀ ਕਰ ਲਈ ਹੈ



ਪਰ ਹੁਣ ਅਨੰਤ ਅਤੇ ਰਾਧਿਕਾ ਦੀ ਮੰਗਣੀ ਦੀਆਂ ਤਸਵੀਰਾਂ ਸਾਹਮਣੇ ਆ ਗਈਆਂ ਹਨ। ਵੈਸੇ ਵੀ ਰਾਧਿਕਾ ਨੂੰ ਅਕਸਰ ਅੰਬਾਨੀ ਪਰਿਵਾਰ ਦੇ ਪ੍ਰੋਗਰਾਮਾਂ 'ਚ ਦੇਖਿਆ ਜਾਂਦਾ ਹੈ।