ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਨੂੰ ਕਿੰਗ ਖਾਨ ਕਿਹਾ ਜਾਂਦਾ ਹੈ।



ਉਨ੍ਹਾਂ ਨੇ ਸਾਬਤ ਕਰ ਦਿੱਤਾ ਹੈ ਕਿ ਜੇ ਇਨਸਾਨ ਦੇ ਅੰਦਰ ਹੁਨਰ ਤੇ ਮੇਹਨਤ ਕਰਨ ਦੀ ਲਗਨ ਹੈ ਤਾਂ ਕੋਈ ਵੀ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ।



ਤਾਂ ਹੀ ਤਾਂ ਸ਼ਾਹਰੁਖ ਗਰੀਬੀ 'ਚੋਂ ਉੱਠ ਕੇ ਆਏ ਤੇ ਅੱਜ ਬਾਲੀਵੁੱਡ ਦੇ ਕਿੰਗ ਖਾਨ ਬਣ ਗਏ।



ਹਾਲ ਹੀ ਸ਼ਾਹਰੁਖ ਨੂੰ ਦੁਨੀਆ ਦੇ 50 ਮਹਾਨ ਅਦਾਕਾਰਾਂ ਦੀ ਸੂਚੀ 'ਚ ਸ਼ੁਮਾਰ ਕੀਤਾ ਗਿਆ ਸੀ।



ਤੇ ਹੁਣ ਸ਼ਾਹਰੁਖ ਖਾਨ ਦੁਨੀਆ ਦੇ ਸਭ ਤੋਂ ਅਮੀਰ ਭਾਰਤੀ ਕਲਾਕਾਰ ਬਣ ਗਏ ਹਨ।



ਇੱਕ ਰਿਪੋਰਟ ਮੁਤਾਬਕ ਸ਼ਾਹਰੁਖ ਦੀ ਕੁੱਲ ਜਾਇਦਾਦ 770 ਮਿਲੀਅਨ ਯਾਨਿ 6300 ਕਰੋੜ ਹੈ।



ਹਾਲਾਂਕਿ ਇਸ ਸੂਚੀ 'ਚ ਸਭ ਤੋਂ ਉੱਪਰ ਰਿਹਾਨਾ ਦਾ ਨਾਂ ਹੈ, ਪਰ ਕਿੰਗ ਖਾਨ ਨੂੰ ਦੁਨੀਆ ਦੇ ਸਭ ਤੋਂ ਅਮੀਰ ਕਲਾਕਾਰਾਂ 'ਚ ਤੀਜਾ ਸਥਾਨ ਮਿਲਿਆ ਹੈ।



ਇਸ ਦੇ ਨਾਲ ਨਾਲ ਉਹ ਬਾਲੀਵੁੱਡ ਦੇ ਸਭ ਤੋਂ ਅਮੀਰ ਕਲਾਕਾਰ ਹਨ।



ਸ਼ਾਹਰੁਖ ਖਾਨ ਇਸ ਲਿਸਟ 'ਚ ਟੌਪ 5 'ਚ ਜਗ੍ਹਾ ਬਣਾਉਣ ਵਾਲੇ ਇਕਲੌਤੇ ਭਾਰਤੀ ਕਲਾਕਾਰ ਹਨ।



ਦੱਸ ਦਈਏ ਕਿ ਸ਼ਾਹਰੁਖ ਖਾਨ ਦੀ ਫਿਲਮ 'ਪਠਾਨ' 25 ਜਨਵਰੀ 2022 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਹੈ।