ਪਵਿਤਰ ਰਿਸ਼ਤਾ ਵਿੱਚ ਅਰਚਨਾ ਦੀ ਭੂਮਿਕਾ ਨਿਭਾਉਣ ਤੋਂ ਬਾਅਦ ਅੰਕਿਤਾ ਲੋਖੰਡੇ ਘਰ -ਘਰ ਮਸ਼ਹੂਰ ਹੋ ਗਈ । ਅੰਕਿਤਾ ਦੇ ਅਸਲੀ ਨਾਂ ਬਾਰੇ ਬਹੁਤ ਘੱਟ ਲੋਕ ਜਾਣਦੇ ਹੋਣਗੇ। ਅੰਕਿਤਾ ਲੋਖੰਡੇ ਦਾ ਅਸਲੀ ਨਾਂ ਤਨੂਜਾ ਲੋਖੰਡੇ ਹੈ। ਖਬਰਾਂ ਅਨੁਸਾਰ ਉਸਨੇ ਇੰਡਸਟਰੀ ਵਿੱਚ ਆਉਣ ਤੋਂ ਪਹਿਲਾਂ ਆਪਣਾ ਨਾਮ ਬਦਲ ਲਿਆ ਸੀ। ਘਰ ਵਿੱਚ ਉਸਨੂੰ ਅੰਕਿਤਾ ਦੇ ਨਾਮ ਨਾਲ ਬੁਲਾਇਆ ਜਾਂਦਾ ਸੀ ਅਜਿਹੇ 'ਚ ਉਸ ਨੇ ਆਪਣੇ ਉਪਨਾਮ ਨਾਲ ਗਲੈਮਰਸ ਦੁਨੀਆ 'ਚ ਡੈਬਿਊ ਕਰਨਾ ਠੀਕ ਸਮਝਿਆ। ਸ਼ੁਰੂਆਤ 'ਚ ਅੰਕਿਤਾ ਲੋਖੰਡੇ ਅਭਿਨੇਤਰੀ ਨਹੀਂ ਬਣਨਾ ਚਾਹੁੰਦੀ ਸੀ ਅਸਲ ਵਿੱਚ ਉਸਨੇ ਏਅਰ ਹੋਸਟੈਸ ਬਣਨ ਲਈ ਫਰੈਂਕਫਿਨ ਅਕੈਡਮੀ ਵਿੱਚ ਦਾਖਲਾ ਲਿਆ ਸੀ ਪਰ ਜਦੋਂ ਇੰਦੌਰ ਵਿੱਚ ਜ਼ੀ ਸਿਨੇਸਟਾਰ ਦੀ ਖੋਜ ਸ਼ੁਰੂ ਹੋਈ ਤਾਂ ਅੰਕਿਤਾ ਨੂੰ ਚੁਣ ਲਿਆ ਗਿਆ। ਹੌਲੀ-ਹੌਲੀ ਅੰਕਿਤਾ ਨੂੰ ਐਕਟਿੰਗ ਵਿਚ ਦਿਲਚਸਪੀ ਹੋਣ ਲੱਗੀ।