ਸਟਾਰ ਪਲੱਸ ਦਾ ਸੁਪਰਹਿੱਟ ਟੀਵੀ ਸੀਰੀਅਲ 'ਅਨੁਪਮਾ' ਪਿਛਲੇ 2 ਸਾਲਾਂ ਤੋਂ ਦਰਸ਼ਕਾਂ ਦਾ ਮਨੋਰੰਜਨ ਕਰ ਰਿਹਾ ਹੈ
ਇਸ 'ਚ ਹਰ ਰੋਜ਼ ਅਜਿਹੇ ਟਵਿਸਟ ਆਉਂਦੇ ਰਹਿੰਦੇ ਹਨ, ਜੋ ਲੋਕਾਂ ਨੂੰ ਇਸ ਸੀਰੀਅਲ ਨਾਲ ਬੰਨ੍ਹ ਕੇ ਰੱਖਦੇ ਹਨ
ਸੀਰੀਅਲ 'ਚ ਜਦੋਂ ਅਨੁਪਮਾ ਯਾਨੀ ਰੂਪਾਲੀ ਗਾਂਗੁਲੀ ਅਤੇ ਗੌਰਵ ਖੰਨਾ ਦਾ ਵਿਆਹ ਹੋਇਆ ਸੀ ਤਾਂ ਲੋਕਾਂ ਨੇ ਇਸ ਟਰੈਕ ਨੂੰ ਕਾਫੀ ਪਸੰਦ ਕੀਤਾ ਸੀ
ਤਾਜ਼ਾ ਅਪਡੇਟ ਦੇ ਅਨੁਸਾਰ, ਨਿਰਮਾਤਾ 'ਅਨੁਪਮਾ' ਤੋਂ ਅਨੁਜ ਕਪਾੜੀਆ (ਗੌਰਵ ਖੰਨਾ) ਦੀ ਭੂਮਿਕਾ ਨੂੰ ਖਤਮ ਕਰਨ ਦੀ ਯੋਜਨਾ ਬਣਾ ਰਹੇ ਹਨ
ਅਨੁਜ ਦੇ ਰੋਲ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਅਟਕਲਾਂ ਲਗਾਈਆਂ ਜਾ ਰਹੀਆਂ ਹਨ
ਦੱਸਿਆ ਜਾ ਰਿਹਾ ਹੈ ਕਿ ਜਾਂ ਤਾਂ ਗੌਰਵ ਖੰਨਾ ਨੂੰ ਸ਼ੋਅ ਤੋਂ ਹਟਾਇਆ ਜਾ ਸਕਦਾ ਹੈ, ਜਾਂ ਫਿਰ ਉਨ੍ਹਾਂ ਨੂੰ ਸ਼ੋਅ 'ਚ ਘੱਟ ਸਕ੍ਰੀਨ ਦਿੱਤੀ ਜਾਵੇਗੀ
ਤਾਂ ਕਿ ਅਨੁਪਮਾ ਦੇ ਦਰਸ਼ਕ ਸ਼ੋਅ ਤੋਂ ਨਾਰਾਜ਼ ਨਾ ਹੋਣ ਅਤੇ ਸ਼ੋਅ ਦਾ ਮੂਲ ਆਧਾਰ ਬਰਕਰਾਰ ਰਹੇ
ਲੀਚੱਕਰ ਦੀ ਰਿਪੋਰਟ ਦੀ ਮੰਨੀਏ ਤਾਂ ਗੌਰਵ ਖੰਨਾ ਕਿਸੇ ਹੋਰ ਸ਼ੋਅ ਦੀ ਤਲਾਸ਼ ਕਰ ਰਹੇ ਹਨ
ਹਾਲਾਂਕਿ ਸੋਸ਼ਲ ਮੀਡੀਆ ਦੇ ਇਨ੍ਹਾਂ ਦਾਅਵਿਆਂ 'ਤੇ ਮੇਕਰਸ ਜਾਂ ਸ਼ੋਅ ਦੀ ਟੀਮ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ
ਫ਼ਿਲਹਾਲ ਦੇ ਹਾਲਾਤ ਨੂੰ ਦੇਖ ਤਾਂ ਇੰਜ ਹੀ ਲਗਦਾ ਹੈ ਕਿ ਗੌਰਵ ਖੰਨਾ ਦੇ ਸ਼ੋਅ ਛੱਡਣਾ ਮੇਕਰਜ਼ ਲਈ ਵੱਡਾ ਝਟਕਾ ਹੋਵੇਗਾ