ਰਾਖੀ ਸਾਵੰਤ ਆਪਣੇ ਵੱਖਰੇ ਅੰਦਾਜ਼ ਲਈ ਜਾਣੀ ਜਾਂਦੀ ਹੈ। ਹਾਲ ਹੀ 'ਚ ਆਪਣੇ ਦੋਸਤ ਨੂੰ ਰਿਸੀਵ ਕਰਨ ਏਅਰਪੋਰਟ ਪਹੁੰਚੀ ਰਾਖੀ ਸਾਵੰਤ ਦਾ ਅਨੋਖਾ ਅੰਦਾਜ਼ ਦੇਖਣ ਨੂੰ ਮਿਲਿਆ। ਰਾਖੀ ਆਦਿਲ ਨੂੰ ਗੁਲਾਬ ਦੇ ਫੁੱਲਾਂ ਦਾ ਗੁਲਦਸਤਾ ਲੈ ਕੇ ਮਿਲਣ ਆਈ ਸੀ। ਸ਼ਾਰਟ ਡਰੈੱਸ 'ਚ ਰਾਖੀ ਬੇਹੱਦ ਖੂਬਸੂਰਤ ਲੱਗ ਰਹੀ ਸੀ। ਖਬਰਾਂ ਮੁਤਾਬਕ ਰਾਖੀ ਸਾਵੰਤ ਅਤੇ ਆਦਿਲ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਰਾਖੀ ਨੇ ਆਉਂਦਿਆਂ ਹੀ ਆਦਿਲ ਨੂੰ ਜੱਫੀ ਪਾ ਲਈ। ਬੁੱਧਵਾਰ ਨੂੰ ਆਦਿਲ ਕਾਫੀ ਸਮੇਂ ਬਾਅਦ ਮੁੰਬਈ ਪਹੁੰਚੇ ਸਨ ਜਿਨ੍ਹਾਂ ਨੂੰ ਮਿਲਣ ਲਈ ਰਾਖੀ ਏਅਰਪੋਰਟ ਪਹੁੰਚੀ ਹਾਲ ਹੀ ਵਿੱਚ ਰਾਖੀ ਸਾਵੰਤ ਅਤੇ ਆਦਿਲ ਵਿਆਹ ਨੂੰ ਲੈ ਕੇ ਸੁਰਖੀਆਂ ਵਿੱਚ ਸਨ ਰਾਖੀ ਨੇ ਆਦਿਲ 'ਤੇ ਫੁੱਲਾਂ ਦੀ ਵਰਖਾ ਕੀਤੀ