ਸਟਾਰ ਭਾਰਤੀ ਕ੍ਰਿਕਟਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਅੱਜ 34 ਸਾਲ ਦੇ ਹੋ ਗਏ ਹਨ। ਕ੍ਰਿਕੇਟ ਸਟਾਰ ਦਾ ਜਨਮ 5 ਨਵੰਬਰ 1988 ਨੂੰ ਦਿੱਲੀ ਵਿੱਚ ਹੋਇਆ ਸੀ

ਇਸ ਦੇ ਨਾਲ ਹੀ ਵਿਰਾਟ ਦੇ ਜਨਮਦਿਨ 'ਤੇ ਉਨ੍ਹਾਂ ਦੀ ਪਤਨੀ ਅਤੇ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਉਨ੍ਹਾਂ ਨੂੰ ਖਾਸ ਤਰੀਕੇ ਨਾਲ ਸ਼ੁਭਕਾਮਨਾਵਾਂ ਦਿੱਤੀਆਂ।

ਅਨੁਸ਼ਕਾ ਨੇ ਸੋਸ਼ਲ ਮੀਡੀਆ 'ਤੇ ਇਕ ਖਾਸ ਪੋਸਟ ਸ਼ੇਅਰ ਕੀਤੀ ਹੈ।

ਅਨੁਸ਼ਕਾ ਸ਼ਰਮਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ 'ਤੇ ਵਿਰਾਟ ਕੋਹਲੀ ਦੀ ਕਲੋਜ਼ਅੱਪ ਫੋਟੋ ਪੋਸਟ ਕੀਤੀ ਹੈ

ਤਸਵੀਰ 'ਚ ਵਿਰਾਟ ਦੇ ਚਿਹਰੇ ਦੇ ਹਾਵ-ਭਾਵ ਦੇਖਣ ਯੋਗ ਹਨ।

ਇਸ ਫੋਟੋ ਦੇ ਨਾਲ, ਅਨੁਸ਼ਕਾ ਨੇ ਕੈਪਸ਼ਨ ਵਿੱਚ ਲਿਖਿਆ, ਤੁਹਾਡਾ ਜਨਮਦਿਨ ਹੈ ਮੇਰਾ ਪਿਆਰ, ਇਜ਼ਾਹਰ ਹੈ ਕਿ ਮੈਂ ਤੁਹਾਨੂੰ ਬਰਥਡੇ ਵਿਸ਼ ਕਰਨ ਲਈ ਤੁਹਾਡੀਆਂ ਬੇਹਤਰੀਨ ਤਸਵੀਰਾਂ ਚੁਣੀਆਂ ਹਨ।

ਅਨੁਸ਼ਕਾ ਦੀ ਇਸ ਪੋਸਟ ਨੂੰ ਹੁਣ ਤੱਕ ਲੱਖਾਂ ਲਾਈਕ ਮਿਲ ਚੁੱਕੇ ਹਨ

ਫ਼ੈਨਜ਼ ਨੂੰ ਕ੍ਰਿਕੇਟ ਮਾਸਟਰ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ। ਦਸ ਦਈਏ ਕਿ ਵਿਰਾਟ ਨੇ ਕ੍ਰਿਕੇਟ `ਚ ਟੀ-20 ਵਰਲਡ ਕੱਪ ਦੇ ਨਾਲ ਬੇਹਤਰੀਨ, ਸ਼ਾਨਦਾਰ ਤੇ ਧਮਾਕੇਦਾਰ ਵਾਪਸੀ ਕੀਤੀ ਹੈ

ਇਹੀ ਨਹੀਂ ਉਨ੍ਹਾਂ ਨੇ ਆਸਟਰੇਲੀਆ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦਾ ਰਿਕਾਰਡ ਵੀ ਤੋੜ ਦਿਤਾ ਹੈ।

ਇੱਕ ਵਾਰ ਫਿਰ ਤੋਂ ਵਿਰਾਟ ਆਪਣੇ ਕਮਬੈਕ ਨਾਲ ਹਿੰਦੁਸਤਾਨ ਦੇ ਦਿਲ `ਚ ਵੱਸ ਗਏ ਹਨ।