ਅੱਜ-ਕੱਲ੍ਹ ਲੋਕ ਆਪਣੀ ਸਿਹਤ ਪ੍ਰਤੀ ਬਹੁਤ ਸੁਚੇਤ ਹੋ ਗਏ ਹਨ। ਅਜਿਹੇ 'ਚ ਲੋਕ ਸਿਹਤ ਲਈ ਸੁੱਕੇ ਮੇਵੇ ਜਿਵੇਂ ਬਦਾਮ ਆਦਿ ਦਾ ਸੇਵਨ ਕਰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਅੱਜਕੱਲ੍ਹ ਬਦਾਮ ਵੀ ਨਕਲੀ ਆ ਰਹੇ ਹਨ।



ਤੁਸੀਂ ਨਕਲੀ ਜਾਂ ਮਿਲਾਵਟੀ ਬਦਾਮ ਖਾਣ ਨਾਲ ਬਿਮਾਰ ਵੀ ਹੋ ਸਕਦੇ ਹੋ।



ਅਸੀਂ ਤੁਹਾਨੂੰ ਕੁਝ ਅਜਿਹੇ ਤਰੀਕੇ ਦੱਸਦੇ ਹਾਂ, ਜਿਨ੍ਹਾਂ ਦੀ ਮਦਦ ਨਾਲ ਹੁਣ ਤੁਸੀਂ ਅਸਲੀ ਤੇ ਨਕਲੀ ਬਦਾਮ ਨੂੰ ਆਸਾਨੀ ਨਾਲ ਪਛਾਣ ਸਕਦੇ ਹੋ।



ਅਸਲੀ ਬਦਾਮ ਦੀ ਪਛਾਣ ਕਰਨ ਲਈ ਰੰਗ ਨੂੰ ਧਿਆਨ ਨਾਲ ਦੇਖੋ। ਨਕਲੀ ਬਦਾਮ ਦਾ ਰੰਗ ਅਸਲੀ ਨਾਲੋਂ ਥੋੜ੍ਹਾ ਗੂੜਾ ਦਿਖਾਈ ਦਿੰਦਾ ਹੈ। ਇਸ ਦੇ ਨਾਲ ਹੀ ਇਸ ਦਾ ਸਵਾਦ ਵੀ ਹਲਕਾ ਕੌੜਾ ਹੁੰਦਾ ਹੈ।



ਦੂਜੇ ਪਾਸੇ, ਜੇਕਰ ਇਹ ਅਸਲੀ ਬਦਾਮ ਹੈ ਤਾਂ ਇਸ ਦੇ ਉੱਪਰ ਦਾ ਛਿਲਕਾ ਹਲਕਾ ਭੂਰਾ ਹੋਵੇਗਾ। ਇਸ ਤੋਂ ਇਲਾਵਾ ਬਦਾਮ ਨੂੰ ਪਾਣੀ 'ਚ ਕੁਝ ਘੰਟਿਆਂ ਲਈ ਭਿਉਂ ਕੇ ਰੱਖਣ ਨਾਲ ਤੁਸੀਂ ਇਸ ਦਾ ਛਿਲਕਾ ਆਸਾਨੀ ਨਾਲ ਕੱਢ ਸਕੋਗੇ ਤੇ ਇਹ ਸਵਾਦ 'ਚ ਵੀ ਕੌੜਾ ਨਹੀਂ ਹੋਵੇਗਾ।



ਜੇਕਰ ਤੁਸੀਂ ਬਦਾਮ ਖਰੀਦਣ ਜਾ ਰਹੇ ਹੋ ਤਾਂ ਨਕਲੀ ਬਦਾਮ ਦੀ ਪਛਾਣ ਕਰਨ ਲਈ ਪਹਿਲਾਂ ਬਦਾਮ ਨੂੰ ਆਪਣੀ ਹਥੇਲੀ 'ਤੇ ਰਗੜੋ।



ਜੇਕਰ ਤੁਹਾਡੇ ਹੱਥ 'ਤੇ ਬਦਾਮ ਦਾ ਭੂਰਾ ਰੰਗ ਲੱਗਣ ਲੱਗੇ ਤਾਂ ਸਮਝ ਲਓ ਕਿ ਬਦਾਮ ਨਕਲੀ ਹੈ। ਇਸ 'ਤੇ ਪਾਊਡਰ ਛਿੜਕਿਆ ਗਿਆ ਹੈ ਜਾਂ ਇਸ 'ਚ ਮਿਲਾਵਟ ਹੈ।



ਦੱਸ ਦੇਈਏ ਕਿ ਬਦਾਮ ਅੰਦਰ ਇੱਕ ਕੁਦਰਤੀ ਤੇਲ ਹੁੰਦਾ ਹੈ ਜਿਸ ਵਿੱਚ ਪੋਸ਼ਣ ਵੀ ਬਹੁਤ ਜ਼ਿਆਦਾ ਹੁੰਦਾ ਹੈ।



ਜੇਕਰ ਤੁਸੀਂ ਬਦਾਮ ਖਰੀਦਣ ਜਾ ਰਹੇ ਹੋ ਤਾਂ ਅਸਲੀ ਬਦਾਮ ਦੀ ਪਛਾਣ ਕਰਨ ਲਈ ਇੱਕ ਕਾਗਜ਼ 'ਤੇ ਕੁਝ ਬਦਾਮਾਂ ਨੂੰ ਦਬਾ ਕੇ ਦੇਖੋ। ਜੇਕਰ ਇਸ ਵਿੱਚ ਕਾਫ਼ੀ ਤੇਲ ਮੌਜੂਦ ਹੈ ਤਾਂ ਬਦਾਮ ਕਾਗਜ਼ 'ਤੇ ਤੇਲ ਦੇ ਨਿਸ਼ਾਨ ਛੱਡ ਜਾਣਗੇ।



ਦੂਜੇ ਪਾਸੇ ਜੇਕਰ ਬਦਾਮ ਨੂੰ ਪਾਲਸ਼ ਕੀਤਾ ਗਿਆ ਹੈ ਤਾਂ ਇਹ ਹਥੇਲੀ 'ਤੇ ਰੰਗ ਛੱਡ ਦੇਵੇਗਾ ਤੇ ਇਸ ਦੇ ਨਾਲ ਹੀ ਜੇਕਰ ਬਾਦਾਮ ਦੀ ਪੈਕਿੰਗ ਪੋਲੀਥੀਨ 'ਚ ਕੀਤੀ ਗਈ ਹੈ ਤਾਂ ਉਸ ਦੇ ਅੰਦਰ ਲਾਲ ਰੰਗ ਦੇ ਕਣ ਦੇਖੇ ਜਾ ਸਕਦੇ ਹਨ।



Thanks for Reading. UP NEXT

ਕੀ ਤੁਸੀਂ ਕਦੇ ਸੁਣੇ ਨੇ ਪੁਦੀਨੇ ਦੀਆਂ ਪੱਤੀਆਂ ਦੇ ਇਹ ਫ਼ਾਇਦੇ

View next story