ਜੇਕਰ ਤੁਹਾਨੂੰ ਪੱਥਰੀ ਦੀ ਸਮੱਸਿਆ ਹੈ ਤਾਂ ਪਾਲਕ ਖਾਣ ਤੋਂ ਪਰਹੇਜ਼ ਕਰੋ ਟਮਾਟਰ ਵਿੱਚ ਬੀਜ ਹੁੰਦੇ ਹਨ, ਜਿਸ ਵਿੱਚ ਆਕਸਲੇਟ ਹੁੰਦਾ ਹੈ, ਇਸ ਨਾਲ ਗੁਰਦੇ ਦੀ ਪੱਥਰੀ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਕਿਡਨੀ ਸਟੋਨ ਦੇ ਰੋਗੀਆਂ ਨੂੰ ਪ੍ਰੋਟੀਨ ਦਾ ਸੇਵਨ ਨਹੀਂ ਕਰਨਾ ਚਾਹੀਦਾ। ਗੁਰਦੇ ਦੇ ਮਰੀਜ਼ਾਂ ਨੂੰ ਜੰਕ ਫੂਡ, ਡੱਬਾਬੰਦ ਭੋਜਨ ਅਤੇ ਨਮਕ ਦੇ ਜ਼ਿਆਦਾ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਬੈਂਗਣ 'ਚ ਆਕਸਲੇਟ ਨਾਂ ਦਾ ਤੱਤ ਪਾਇਆ ਜਾਂਦਾ ਹੈ, ਜੋ ਕਿਡਨੀ ਦੇ ਰੋਗੀਆਂ ਲਈ ਸਮੱਸਿਆ ਪੈਦਾ ਕਰ ਸਕਦਾ ਹੈ। ਫੁੱਲ ਗੋਭੀ ਵਿੱਚ ਆਕਸਲੇਟ ਹੁੰਦਾ ਹੈ ਜੋ ਕਿਡਨੀ ਸਟੋਨ ਦੇ ਨਿਰਮਾਣ ਨੂੰ ਵਧਾ ਸਕਦਾ ਹੈ। ਜ਼ਿਆਦਾ ਖੀਰਾ ਖਾਣ ਨਾਲ ਕਿਡਨੀ ਫੇਲ ਹੋ ਸਕਦੀ ਹੈ। ਇਸ ਨੂੰ 'ਹਾਈਪਰਕਲੇਮੀਆ' ਕਿਹਾ ਜਾਂਦਾ ਹੈ। ਕੋਲਡ ਡਰਿੰਕਸ ਵਿੱਚ ਫਾਸਫੋਰਿਕ ਐਸਿਡ ਹੁੰਦਾ ਹੈ ਜੋ ਪੱਥਰੀ ਦਾ ਖ਼ਤਰਾ ਵਧਾਉਂਦਾ ਹੈ।