ਅਰਜੁਨ ਦਾ ਰੁੱਖ ਆਮ ਹੀ ਸੜਕਾਂ ਕਿਨਾਰੇ ਖੜਾ ਮਿਲ ਜਾਂਦਾ ਹੈ। ਸਾਲ 'ਚ ਇਕ ਵਾਰ ਇਸ ਦਾ ਛਿੱਲੜ ਉਤਰ ਜਾਂਦਾ ਹੈ। ਪੱਤੇ ਲਗਭਗ ਅਮਰੂਦ ਦੇ ਪੱਤੇ ਵਰਗੇ, ਫੁੱਲ ਚਿੱਟੇ, ਪੀਲੇ ਰੰਗ ਦੇ ਹੁੰਦੇ ਹਨ। ਇਸ ਰੁੱਖ ਨੂੰ ਫੱਲ ਵੀ ਲਗਦੇ ਹਨ, ਇਸ ਦੇ ਫਲ ਵਿਚ ਬੀਜ ਨਹੀਂ ਹੁੰਦੇ। ਦਿਲ ਦੇ ਰੋਗੀ ਜੇਕਰ ਇਸ ਦੀ ਵਰਤੋਂ ਕਰਨ ਤਾਂ ਪੇਸ਼ ਮੇਕਰ ਲੱਗਣ ਤੋਂ ਵੀ ਬਚਾਅ ਰਹਿੰਦਾ ਹੈ। ਕਈ ਫ਼ਾਰਮੇਸੀਆਂ ਇਸ ਰੁੱਖ ਦੇ ਛਿਲਕੇ ਰਾਹੀਂ 'ਅਰਜੁਨਾਰਿਸ਼ਟ' ਨਾਂ ਦੀ ਦਵਾਈ ਤਿਆਰ ਕਰਦੀਆਂ ਹਨ। ਅਰਜੁਨਾਰਿਸ਼ਟ ਦੀ ਜ਼ਰੂਰੀ ਮੁੱਖ ਔਸ਼ਧੀ ਅਰਜੁਨ ਦੀ ਛਿੱਲੜ ਹੈ। 10 ਗਰਾਮ ਅਰਜੁਨ ਪਾਊਡਰ, ਇਕ ਗਲਾਸ ਮਿੱਟੀ ਦੇ ਬਰਤਨ ਵਿਚ ਰਾਤ ਨੂੰ ਭਿਉਂ ਕੇ ਰੱਖ ਦਿਉ। ਸਵੇਰੇ ਚੰਗੀ ਤਰ੍ਹਾਂ ਮਲ ਕੇ ਪੁਣ ਕੇ ਪਾਣੀ ਪੀ ਲਉ। ਇਹ ਤਿੰਨ ਤਰੀਕੇ ਹਨ ਜੋ ਤੁਸੀ ਵਰਤ ਸਕਦੇ ਹੋ। ਟਮਾਟਰ ਰਸ 200 ਗਰਾਮ, 3 ਗਰਾਮ ਅਰਜੁਨ ਚੂਰਨ ਮਿਲਾ ਕੇ ਪੀਣ ਨਾਲ ਦਿਲ ਦੀ ਧੜਕਣ ਠੀਕ ਰਹਿੰਦੀ ਹੈ। ਹੱਡੀ ਟੁੱਟ ਜਾਵੇ ਤਾਂ 5 ਗਰਾਮ ਅਰਜੁਨ ਪਾਊਡਰ, ਦੇਸੀ ਘੀ 10 ਗਰਾਮ ਤੇ 10 ਗਰਾਮ ਸ਼ੱਕਰ ਮਿਲਾ ਕੇ ਖਾਉ, ਹੱਡੀ ਜੁੜ ਜਾਵੇਗੀ ਸੋਜ ਦਰਦ ਵਿਚ ਅਰਾਮ ਮਿਲੇਗਾ। ਪੁਰਾਣੇ ਬੁਖ਼ਾਰ ਵਿਚ ਅਰਜੁਨ ਚੂਰਨ 5 ਗਰਾਮ ਗਲੋ ਵੇਲ੍ਹ ਦੇ ਰੱਸ ਨਾਲ ਲਉ। ਅਰਜੁਨ ਛਿੱਲੜ ਦਾ ਚੂਰਨ 3 ਗਰਾਮ ਅਸਲੀ, ਗੁਲਾਬ ਅਰਕ 15 ਐਮ.ਐਲ., ਦਰਾਕਸਾਸਵ 15 ਐਮ.ਐਲ, ਖਾਣਾ ਖਾਣ ਤੋਂ ਬਾਅਦ ਰੋਜ਼ ਲਉ। ਜਿਨ੍ਹਾਂ ਔਰਤਾਂ ਨੂੰ ਵਾਰ-ਵਾਰ ਗਰਭਪਾਤ ਹੁੰਦਾ ਹੈ, ਉਨ੍ਹਾਂ ਔਰਤਾਂ ਦੀ ਇਹ ਸਮੱਸਿਆ ਦੂਰ ਹੋਵੇਗੀ। ਅਰਜੁਨਾਰਿਸ਼ਟ ਬਜ਼ਾਰ ਵਿਚੋਂ ਲੈ ਆਉ, 30 ਐਮ.ਐਲ ਅੱਧਾ ਗਲਾਸ ਪਾਣੀ ਵਿਚ ਮਿਲਾ ਕੇ ਸਵੇਰੇ-ਸ਼ਾਮ ਲਉ, ਦਿੱਲ ਨੂੰ ਤਾਕਤ ਦੇਵੇਗਾ, ਧੜਕਣ ਠੀਕ ਰਖੇਗਾ, ਬੀ.ਪੀ. ਵਧਣਾ ਕਾਬੂ ਵਿਚ ਰਹੇਗਾ। ਅਰਜੁਨ ਦੇ ਪੱਤੇ, ਜਾਮਣ ਦੇ ਪੱਤੇ, ਹਲਦੀ ਕੱਚੀ ਕੁੱਟ ਕੇ ਵਟਣਾ ਲਗਾਉਣ ਨਾਲ ਸ੍ਰੀਰ ਦੀ ਦਰੁਗੰਧ ਦੂਰ ਹੋ ਜਾਂਦੀ ਹੈ।