ਖੂਬਸੂਰਤ ਟਿਊਲਿਪ ਗਾਰਡਨ ਨੂੰ ਸੈਲਾਨੀਆਂ ਅਤੇ ਆਮ ਲੋਕਾਂ ਲਈ ਖੋਲ੍ਹਿਆ ਗਿਆ
ਟਿਊਲਿਪ ਗਾਰਡਨ 'ਚ 68 ਪ੍ਰਜਾਤੀਆਂ ਦੇ ਲਗਪਗ 15 ਲੱਖ ਟਿਊਲਿਪ ਲਗਾਏ ਗਏ
35 ਹੈਕਟੇਅਰ ਰਕਬੇ 'ਚ ਫੈਲੇ ਟਿਊਲਿਪ ਗਾਰਡਨ 'ਚ ਲਗਪਗ 6 ਨਵੀਆਂ ਕਿਸਮਾਂ ਦੇ ਬੂਟੇ ਲਗਾਏ ਗਏ
ਉਦਘਾਟਨ ਦੇ ਪਹਿਲੇ ਹੀ ਦਿਨ ਹਜ਼ਾਰਾਂ ਸੈਲਾਨੀ ਇੱਥੇ ਪੁੱਜੇ ਅਤੇ ਅਨੋਖੇ ਨਜ਼ਾਰਿਆਂ ਦਾ ਆਨੰਦ ਮਾਣਿਆ
ਬਾਗ ਵਿੱਚ ਕੋਵਿਡ ਪ੍ਰੋਟੋਕੋਲ ਦੀ ਸਹੀ ਢੰਗ ਨਾਲ ਪਾਲਣਾ ਕੀਤੀ ਜਾ ਰਹੀ
ਟਿਊਲਿਪ ਗਾਰਡਨ ਆਮ ਤੌਰ 'ਤੇ ਅਪ੍ਰੈਲ ਦੇ ਪਹਿਲੇ ਹਫ਼ਤੇ ਸੈਲਾਨੀਆਂ ਲਈ ਖੋਲ੍ਹਿਆ ਜਾਂਦਾ
ਪਰ ਕੋਵਿਡ ਕਾਰਨ ਪਿਛਲੇ ਕੁਝ ਸਾਲਾਂ ਤੋਂ ਇੱਥੇ ਦੀ ਰੌਸ਼ਨੀ ਫਿੱਕੀ ਪੈ ਗਈ ਸੀ