ਕਾਰ ਨੂੰ ਪਾਰਕ ਕਰਨ ਵਾਲੇ ਕੁੱਝ ਖਾਸ ਗੱਲਾਂ ਦਾ ਧਿਆਨ ਰੱਖੋ ਨਹੀਂ ਤਾਂ ਕੋਈ ਤੁਹਾਡੀ ਕਾਰ ਨੂੰ ਚੋਰੀ ਕਰਕੇ ਲੈ ਜਾ ਸਕਦਾ ਹੈ। ਜੀ ਹਾਂ ਇੱਕ ਛੋਟੇ ਜਿਹੇ ਸਿੱਕੇ ਦੀ ਮਦਦ ਨਾਲ ਲੱਖਾਂ ਦੀ ਕਾਰ ਚੋਰੀ ਕੀਤੀ ਜਾ ਸਕਦੀ ਹੈ। ਅੱਜ ਕੱਲ੍ਹ ਚੋਰਾਂ ਨੇ ਇੱਕ ਹੋਰ ਨਵੀਂ ਤਕਨੀਕ ਲੱਭ ਰੱਖੀ ਹੈ ਜਿਸ ਦੇ ਨਾਲ ਸੈਂਟਰਲ ਲਾਕਿੰਗ ਸਿਸਟਮ ਨੂੰ ਫੇਲ ਕਰਕੇ ਕਾਰ ਦੇ ਦਰਵਾਜ਼ੇ ਨੂੰ ਖੋਲ੍ਹ ਲੈਂਦੇ ਹਨ। ਕਾਰ ਨੂੰ ਪਾਰਕ ਕਰਨ ਵਾਲੇ ਕੁੱਝ ਖਾਸ ਗੱਲਾਂ ਦਾ ਧਿਆਨ ਰੱਖੋ ਨਹੀਂ ਤਾਂ ਕੋਈ ਤੁਹਾਡੀ ਕਾਰ ਨੂੰ ਚੋਰੀ ਕਰਕੇ ਲੈ ਜਾ ਸਕਦਾ ਹੈ। ਜੀ ਹਾਂ ਇੱਕ ਛੋਟੇ ਜਿਹੇ ਸਿੱਕੇ ਦੀ ਮਦਦ ਨਾਲ ਲੱਖਾਂ ਦੀ ਕਾਰ ਚੋਰੀ ਕੀਤੀ ਜਾ ਸਕਦੀ ਹੈ। ਕਾਰ ਦਾ ਸ਼ੀਸ਼ਾ ਤੋੜਨਾ ਜਾਂ ਜਾਅਲੀ ਚਾਬੀ ਦੀ ਮਦਦ ਨਾਲ ਤਾਲਾ ਖੋਲ੍ਹ ਕੇ ਚੋਰੀ ਕਰ ਲੈਂਦੇ ਸਨ। ਚੋਰਾਂ ਨੇ ਕਾਰ ਨੂੰ ਚੋਰੀ ਕਰਨ ਨਵੀਂ ਤਕਨੀਕ ਅਪਣਾਉਣੀ ਸ਼ੁਰੂ ਕਰ ਦਿੱਤੀ ਹੈ ਜੋ ਕਾਫੀ ਹੈਰਾਨ ਕਰਨ ਵਾਲੀ ਹੈ। ਅੱਜਕੱਲ੍ਹ ਕਾਰਾਂ ਸੈਂਟਰਲ ਲਾਕਿੰਗ ਸਿਸਟਮ ਨਾਲ ਆਉਂਦੀਆਂ ਹਨ। ਜਿਵੇਂ ਹੀ ਕਾਰ ਦੀ ਚਾਬੀ ਵਿੱਚ ਇੱਕ ਬਟਨ ਦਬਾਇਆ ਜਾਂਦਾ ਹੈ, ਕਾਰ ਦੇ ਚਾਰੇ ਦਰਵਾਜ਼ੇ ਆਪਣੇ ਆਪ ਲਾਕ ਹੋ ਜਾਂਦੇ ਹਨ। ਪਰ ਇਹ ਸਿਸਟਮ ਤੁਹਾਨੂੰ ਮੁਸੀਬਤ ਵਿੱਚ ਵੀ ਪਾ ਸਕਦਾ ਹੈ। ਕੁਝ ਰਿਪੋਰਟਾਂ ਅਨੁਸਾਰ ਦਰਵਾਜ਼ੇ ਦੇ ਹੈਂਡਲ ਵਿੱਚ ਛੋਟਾ ਸਿੱਕਾ ਰੱਖ ਕੇ ਕਾਰ ਚੋਰੀ ਕੀਤੀ ਜਾ ਰਹੀ ਹੈ। ਜਦੋਂ ਤੁਹਾਡੀ ਕਾਰ ਪਾਰਕ ਕੀਤੀ ਜਾਂਦੀ ਹੈ, ਤਾਂ ਚੋਰ ਕਾਰ ਦੇ ਇੱਕ ਦਰਵਾਜ਼ੇ ਦੇ ਹੈਂਡਲ 'ਤੇ ਸਿੱਕਾ ਲਗਾ ਕੇ ਇਸਨੂੰ ਲਾਕ ਹੋਣ ਤੋਂ ਰੋਕ ਸਕਦੇ ਹਨ। ਜਦੋਂ ਤੁਸੀਂ ਕਾਰ ਦੀ ਸੈਂਟਰਲ ਲਾਕਿੰਗ ਨੂੰ ਚਾਲੂ ਕਰਦੇ ਹੋ, ਤਾਂ ਸਾਰੇ ਦਰਵਾਜ਼ੇ ਲਾਕ ਹੋ ਜਾਣਗੇ, ਪਰ ਜਿਸ ਦਰਵਾਜ਼ੇ ਵਿੱਚ ਸਿੱਕਾ ਫਸਿਆ ਹੋਇਆ ਸੀ ਉਹ ਬੰਦ ਨਹੀਂ ਹੋਵੇਗਾ। ਅਜਿਹੇ 'ਚ ਜਦੋਂ ਤੁਸੀਂ ਆਪਣੀ ਕਾਰ 'ਚੋਂ ਨਿਕਲਦੇ ਹੋ ਤਾਂ ਚੋਰੀ ਦੇ ਇਰਾਦੇ ਨਾਲ ਬੈਠੇ ਚੋਰ ਕਾਰ ਦਾ ਦਰਵਾਜ਼ਾ ਖੋਲ੍ਹ ਕੇ ਅੰਦਰ ਦਾਖਲ ਹੋ ਸਕਦੇ ਹਨ। ਜੇਕਰ ਹੈਂਡਲ ‘ਚ ਕੋਈ ਸਿੱਕਾ ਫਸਿਆ ਹੋਇਆ ਦੇਖਦੇ ਹੋ, ਤਾਂ ਉਸਨੂੰ ਤੁਰੰਤ ਹਟਾ ਦਿਓ।