ਰਾਇਲ ਐਨਫੀਲਡ ਕਲਾਸਿਕ 350 ਕੰਪਨੀ ਦੀ ਸਭ ਤੋਂ ਮਸ਼ਹੂਰ ਬਾਈਕਸ ਵਿੱਚੋਂ ਇੱਕ ਹੈ। ਰਾਇਲ ਐਨਫੀਲਡ ਕਲਾਸਿਕ 350 ਦੀਆਂ ਕਈ ਵਿਰੋਧੀ ਬਾਈਕਸ ਵੀ ਬਾਜ਼ਾਰ 'ਚ ਆ ਚੁੱਕੀਆਂ ਹਨ। ਇਸ ਦੇ ਨਾਲ ਹੁਣ ਰਾਇਲ ਐਨਫੀਲਡ ਆਪਣੀ ਕਲਾਸਿਕ ਲਾਈਨ-ਅੱਪ ਨੂੰ ਅਪਡੇਟ ਕਰਨ ਜਾ ਰਹੀ ਹੈ। ਕੰਪਨੀ ਕਲਾਸਿਕ 350 ਦੇ ਕਈ ਵੇਰੀਐਂਟ ਪੇਸ਼ ਕਰ ਸਕਦੀ ਹੈ। ਕਲਾਸਿਕ 350 'ਚ ਸਭ ਤੋਂ ਵੱਡਾ ਅਪਡੇਟ ਇਸ ਦੇ ਲੁੱਕ ਨਾਲ ਆ ਸਕਦਾ ਹੈ। ਇਸ ਬਾਈਕ 'ਚ LED ਲਾਈਟਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਇਸ ਬਾਈਕ 'ਚ ਲਗਾਈ ਗਈ ਹੈੱਡਲਾਈਟ, ਟੇਲ-ਲਾਈਟ ਅਤੇ ਪਾਇਲਟ ਲਾਈਟਾਂ LED ਯੂਨਿਟ ਹੋ ਸਕਦੀਆਂ ਹਨ। ਭਾਰਤੀ ਬਾਜ਼ਾਰ ਵਿੱਚ Royal Enfield Classic 350 ਦੀ ਐਕਸ-ਸ਼ੋਰੂਮ ਕੀਮਤ 1.93 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ ਇਸਦੇ ਟਾਪ-ਐਂਡ ਵੇਰੀਐਂਟ ਦੀ ਕੀਮਤ 2.25 ਲੱਖ ਰੁਪਏ ਤੱਕ ਜਾਂਦੀ ਹੈ।