ਗਰਮੀਆਂ ਦੇ ਮੌਸਮ ਵਿੱਚ ਜ਼ਿਆਦਾਤਰ ਲੋਕ ਕਾਰ ਵਿੱਚ ਏਸੀ ਦੀ ਵਰਤੋਂ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿਹੜੇ ਰੰਗ ਦੀ ਕਾਰ ਵਿੱਚ ਜ਼ਿਆਦਾ ਗਰਮੀ ਲੱਗਦੀ ਹੈ। ਕੁਝ ਖ਼ਾਸ ਰੰਗ ਦੀਆਂ ਕਾਰਾਂ ਵਿੱਚ ਲੋਕਾਂ ਨੂੰ ਜ਼ਿਆਦਾ ਗਰਮੀ ਲਗਦੀ ਹੈ। ਚਿੱਟੇ ਤਾਂ ਫਿੱਕੇ ਰੰਗ ਦੇ ਸੂਰਜ ਦੀਆਂ ਕਿਰਨਾ ਨੂੰ ਤੇਜ਼ੀ ਨਾਲ ਰਿਫਲੈਕਟ ਕਰਦੇ ਹਨ। ਕਾਲੇ ਜਾਂ ਗੂੜੇ ਰੰਗ ਸੂਰਜ ਦੀਆਂ ਕਿਰਨਾਂ ਨੂੰ ਤੇਜ਼ੀ ਨਾਲ ਸੋਖ ਲੈਂਦੀਆਂ ਹਨ। ਇਹੀ ਕਾਰਨ ਹੈ ਕਿ ਚਿੱਟੇ ਤੇ ਸਿਲਵਰ ਰੰਗ ਦੀ ਕਾਰ ਵਿੱਚ ਜ਼ਿਆਦਾ ਗਰਮੀ ਨਹੀਂ ਲੱਗਦੀ। ਕਾਲੇ ਜਾਂ ਗੂੜੇ ਰੰਗ ਦੀ ਕਾਰ ਵਿੱਚ ਜ਼ਿਆਦਾ ਗਰਮੀ ਲੱਗਦੀ ਹੈ। ਜਦੋਂ ਕਿ ਕਾਲੇ, ਭੂਰੇ ਜਾਂ ਕੋਈ ਵੀ ਗੂੜੇ ਰੰਗ ਦੀ ਕਾਰ 5 ਫ਼ੀਸਦੀ ਹੀ ਰੌਸ਼ਨੀ ਨੂੰ ਰਿਫਲੈਕਟ ਕਰਦੇ ਹਨ।