ਮਾਰੂਤੀ ਸੁਜ਼ੂਕੀ ਕਾਰਾਂ ਕਿਫ਼ਾਇਤੀ ਹੋਣ ਤੇ ਚੰਗੀ ਮਾਈਲੇਜ ਦੇਣ ਲਈ ਜਾਣੀਆਂ ਜਾਂਦੀਆਂ ਹਨ।

Published by: ਗੁਰਵਿੰਦਰ ਸਿੰਘ

ਭਾਰਤੀ ਬਾਜ਼ਾਰ 'ਚ ਕਾਫੀ ਪਸੰਦ ਕੀਤੀਆਂ ਜਾਣ ਵਾਲੀਆਂ ਇਨ੍ਹਾਂ ਕਾਰਾਂ 'ਚ ਵੱਖ-ਵੱਖ ਮਾਡਲ ਸ਼ਾਮਲ ਹਨ।

ਇਹਨਾਂ ਕਾਰਾਂ ਵਿੱਚੋਂ ਇੱਕ ਮਾਰੂਤੀ ਸੁਜ਼ੂਕੀ ਵੈਗਨਆਰ ਹੈ। ਕੰਪਨੀ ਇਸ ਕਾਰ ਦਾ CNG ਵਰਜ਼ਨ ਵੀ ਵੇਚਦੀ ਹੈ।

Published by: ਗੁਰਵਿੰਦਰ ਸਿੰਘ

ਮਾਰੂਤੀ ਸੁਜ਼ੂਕੀ ਵੈਗਨਆਰ CNG ਦਾ ਬੇਸ ਮਾਡਲ LXI ਹੈ,ਜਿਸ ਦੀ ਆਨ-ਰੋਡ ਕੀਮਤ 6 ਲੱਖ 45 ਹਜ਼ਾਰ ਰੁਪਏ ਹੈ।

ਇਸ ਦਾ ਬੇਸ ਮਾਡਲ ਖਰੀਦਣ ਲਈ ਤੁਹਾਨੂੰ 1 ਲੱਖ ਰੁਪਏ ਦਾ ਡਾਊਨ ਪੇਮੈਂਟ ਦੇਣਾ ਹੋਵੇਗਾ।

Published by: ਗੁਰਵਿੰਦਰ ਸਿੰਘ

ਇਸ ਕਾਰ ਨੂੰ ਖ਼ਰੀਦਣ ਲਈ ਜੇ ਤੁਸੀਂ ਕਿਸੇ ਬੈਂਕ ਤੋਂ 5 ਸਾਲਾਂ ਲਈ ਲੋਨ ਲੈਂਦੇ ਹੋ ਤਾਂ ਤੁਹਾਨੂੰ 5.45 ਲੱਖ ਰੁਪਏ ਤੱਕ ਦਾ ਲੋਨ ਮਿਲੇਗਾ।



ਹੁਣ ਤੁਹਾਨੂੰ ਬੈਂਕ ਜਾਂ ਕੰਪਨੀ ਦੁਆਰਾ ਲਏ ਗਏ ਇਸ ਕਰਜ਼ੇ ਨੂੰ EMI ਦੇ ਰੂਪ ਵਿੱਚ ਵਾਪਸ ਕਰਨਾ ਹੋਵੇਗਾ।

ਤੁਹਾਨੂੰ 5 ਸਾਲਾਂ ਲਈ ਬੈਂਕ ਨੂੰ ਕੁੱਲ 6.91 ਲੱਖ ਰੁਪਏ ਅਦਾ ਕਰਨੇ ਪੈਣਗੇ, ਜਿਸ ਵਿੱਚ ਵਿਆਜ ਦਰ ਵੀ ਸ਼ਾਮਲ ਹੈ।

Published by: ਗੁਰਵਿੰਦਰ ਸਿੰਘ

ਇਸ ਕਰਜ਼ੇ ਦੀ ਅਦਾਇਗੀ ਕਰਨ ਲਈ ਤੁਹਾਨੂੰ ਹਰ ਮਹੀਨੇ 11,000 ਰੁਪਏ ਦੀ EMI ਅਦਾ ਕਰਨੀ ਪਵੇਗੀ।

ਤੁਹਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਲੋਨ ਅਤੇ ਵਿਆਜ ਦਰ ਤੁਹਾਡੇ ਕ੍ਰੈਡਿਟ ਸਕੋਰ 'ਤੇ ਨਿਰਭਰ ਕਰਦੀ ਹੈ।

Published by: ਗੁਰਵਿੰਦਰ ਸਿੰਘ