Toyota Innova Hycross ਇੱਕ MPV ਹੈ। ਕੰਪਨੀ ਨੇ ਇਸ ਕਾਰ ਦੀ ਕੀਮਤ ਵਧਾ ਦਿੱਤੀ ਹੈ। ਇਨੋਵਾ ਹਾਈਕ੍ਰਾਸ ਦੀ ਕੀਮਤ 'ਚ 36 ਹਜ਼ਾਰ ਰੁਪਏ ਤੱਕ ਦਾ ਵਾਧਾ ਹੋਇਆ ਹੈ। ਕੀਮਤ 'ਚ ਵਾਧੇ ਤੋਂ ਬਾਅਦ ਇਸ ਕਾਰ ਦੀ ਐਕਸ-ਸ਼ੋਰੂਮ ਕੀਮਤ 19.94 ਲੱਖ ਰੁਪਏ ਤੋਂ ਸ਼ੁਰੂ ਹੋ ਕੇ 31.34 ਲੱਖ ਰੁਪਏ ਹੋ ਗਈ ਹੈ। ਟੋਇਟਾ ਇਨੋਵਾ ਹਾਈਕ੍ਰਾਸ ਛੇ ਟ੍ਰਿਮਸ ਦੇ ਨਾਲ ਬਾਜ਼ਾਰ ਵਿੱਚ ਉਪਲਬਧ ਹੈ। ਇਸ ਕਾਰ ਦੇ GX, GX(O), VX, VX(O), ZX ਅਤੇ ZX(O) ਵੇਰੀਐਂਟ ਭਾਰਤੀ ਬਾਜ਼ਾਰ 'ਚ ਸ਼ਾਮਲ ਕੀਤੇ ਗਏ ਹਨ। ਇਸ ਦੇ ਐਂਟਰੀ ਲੈਵਲ ਵੇਰੀਐਂਟ GX ਅਤੇ GX(O) ਦੀ ਕੀਮਤ 'ਚ 17 ਹਜ਼ਾਰ ਰੁਪਏ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਇਸ ਕਾਰ ਦੇ ਮਿਡ ਵੇਰੀਐਂਟ VX ਅਤੇ VX(O) ਦੀ ਕੀਮਤ 'ਚ 35 ਹਜ਼ਾਰ ਰੁਪਏ ਦਾ ਵਾਧਾ ਹੋਇਆ ਹੈ। ਇਨੋਵਾ ਦੇ ਟਾਪ ਮਾਡਲ ZX ਅਤੇ ZX(O) ਦੀ ਕੀਮਤ 'ਚ 36 ਹਜ਼ਾਰ ਰੁਪਏ ਦਾ ਵਾਧਾ ਕੀਤਾ ਗਿਆ ਹੈ।