ਕਾਰ ਨੂੰ ਸਟਾਰਟ ਕਰਨ ਤੋਂ ਪਹਿਲਾਂ ਬੈਟਰੀ ਦੀ ਜਾਂਚ ਕਰੋ, ਜੇ ਬੈਟਰੀ ਪੁਰਾਣੀ ਹੋ ਚੁੱਕੀ ਹੈ ਤਾਂ ਉਸ ਨੂੰ ਬਦਲੋ ਲੰਬੇ ਸਮੇਂ ਤੱਕ ਖੜ੍ਹੇ ਰਹਿਣ ਕਰਕੇ ਟਾਇਰ ਵਿੱਚੋਂ ਹਵਾ ਘਟ ਸਕਦੀ ਹੈ ਤੇ ਟਾਇਰ ਖ਼ਰਾਬ ਹੋ ਸਕਦੇ ਹਨ। ਇੰਜਣ, ਬ੍ਰੇਕ ਆਇਲ ਤੇ, ਕੂਲੈਂਟ ਤੇ ਪਾਵਰ ਸਟੇਰਿੰਗ ਫਲੂਡ ਦੀ ਜਾਂਚ ਜ਼ਰੂਰ ਕਰੋ। ਕਾਰ ਲੰਬੇ ਸਮੇਂ ਤੋਂ ਖੜ੍ਹੀ ਹੋਵੇ ਤਾਂ ਬ੍ਰੇਕਾਂ ਨੂੰ ਜੰਗ ਲੱਗ ਸਕਦੀ ਹੈ ਜਿਸ ਕਰਕੇ ਇਸ ਦੀ ਸਰਵਿਸ ਕਰਾਓ ਤੇਲ ਵਾਲੀ ਟੈਂਕੀ ਵਿੱਚ ਭਰਿਆ ਤੇਲ ਵੀ ਖ਼ਰਾਬ ਹੋ ਸਕਦਾ ਹੈ ਇਸ ਨੂੰ ਖ਼ਾਲੀ ਕਰਕੇ ਨਵਾਂ ਤੇਲ ਭਰਵਾਓ ਵਾਈਪਰ ਬਲੇਡ ਸੁੱਕਕੇ ਟੁੱਟ ਸਕਦੇ ਹਨ ਤੇ ਲਾਇਟਾਂ, ਇੰਡੀਕੇਟਰ, ਹਾਰਨ ਤੇ ਦੂਜੇ ਇਲੈਕਟ੍ਰਿਕ ਪਾਰਟਸ ਦੀ ਜਾਂਚ ਕਰੋ ਕਾਰ ਦੀ ਬਾਡੀ ਤੇ ਇੰਜਣ ਉੱਤੇ ਜੰਮੀ ਮਿੱਟੀ ਤੇ ਗੰਦਗੀ ਨੂੰ ਠੀਕ ਤਰ੍ਹਾਂ ਸਾਫ਼ ਕਰੋ, ਇੰਜਣ ਦੀ ਸਫ਼ਾਈ ਵੀ ਜ਼ਰੂਰੀ ਹੈ।