ਬਜਾਜ Platina ਕਿਸੇ ਪਛਾਣ ਦੀ ਮਹੁਤਾਜ ਨਹੀਂ ਹੈ ਅੱਜ ਵੀ ਇਸ ਦੀ ਵਿੱਕਰੀ ਵਿੱਚ ਕੋਈ ਵੀ ਗਿਰਾਵਟ ਨਹੀਂ ਆਈ ਹੈ। ਇਸ ਵਿੱਚ 4 ਸਟ੍ਰੋਕ, DTS-i, ਸਿੰਗਲ-ਸਿਲੰਡਰ ਇੰਜਣ ਹੈ, ਇਸ ਤੋਂ ਇਲਾਵਾ ਇਲੈਕਟ੍ਰੋਨਿਕ ਇੰਜੈਸਕਸ਼ਨ ਫਿਊਲ ਸਿਸਟਮ ਹੈ। ਇਸ ਵਿੱਚ 7500 Rpm ਉੱਤੇ 5.8 NM ਦੀ ਪਾਵਰ ਮਿਲਦੀ ਹੈ ਤੇ 5500 Rpm ਉੱਤੇ 8.3 NM ਦਾ ਟਾਰਕ ਮਿਲਦਾ ਹੈ। ਇਸ ਵਿੱਚ 4 ਸਪੀਡ ਟ੍ਰਾਂਸਮਿਸ਼ਨ ਹੈ। ਇੱਕ ਦੀ ਟੈਂਕੀ ਵਿੱਚ ਇੱਕ ਵਾਰ 11 ਲੀਟਰ ਤੇਲ ਭਰਿਆ ਜਾ ਸਕਦਾ ਹੈ। ਇਸ ਦੀ ਐਵਰੇਜ ਦੀ ਗੱਲ ਕਰੀਏ ਤਾਂ ਇਹ 72Kkpl ਹੈ। ਇੱਕ ਵਾਰ ਟੈਂਕੀ ਫੁੱਲ ਕਰਵਾਉਣ ਉੱਤੇ 790 ਕਿੱਲੋਮੀਟਰ ਚਲਾਈ ਜਾ ਸਕਦੀ ਹੈ। ਇਸ ਦੇ ਪਿੱਛੇ ਐਂਟੀ ਸਕਿਡ ਬ੍ਰੇਕਿੰਗ ਸਿਸਟਮ ਹੈ ਤੇ ਇਸ ਤੋਂ ਇਲਾਵਾ 110mm ਦੇ ਡ੍ਰਮ ਬ੍ਰੇਕ ਦੀ ਵਰਤੋ ਕੀਤੀ ਜਾਂਦੀ ਹੈ। ਇਸ ਵਿੱਚ 1255 ਦਾ ਵੀਲ੍ਹਬੇਸ ਦਿੱਤਾ ਗਿਆ ਹੈ ਤੇ ਇਹ 200MM ਦੇ ਗ੍ਰਾਊਂਡ ਕਲੀਰੈਂਸ ਦੇ ਨਾਲ ਆਉਂਦੀ ਹੈ। ਇਸ ਵਿੱਚ ਇਲੈਕਟ੍ਰਿਕ ਸਟਾਰਟ ਦਾ ਫੀਚਰ ਵੀ ਮਿਲਦਾ ਹੈ। ਜੇ ਕੀਮਤ ਦੀ ਗੱਲ ਕਰੀਏ ਤਾਂ ਇਹ 68,685 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ।