Third Party Insurance: ਬਾਈਕ, ਸਕੂਟਰ ਜਾਂ ਕਾਰ ਚਲਾਉਣ ਵਾਲਿਆਂ ਲਈ ਅਹਿਮ ਖਬਰ ਸਾਹਮਣੇ ਆ ਰਹੀ ਹੈ। ਵਿੱਤ ਮੰਤਰਾਲੇ ਨੇ ਥਰਡ ਪਾਰਟੀ ਬੀਮਾ ਨੂੰ ਉਤਸ਼ਾਹਿਤ ਕਰਨ ਲਈ ਸਖ਼ਤ ਨਿਯਮ ਲਾਗੂ ਕਰਨ ਦੀ ਸਿਫਾਰਸ਼ ਕੀਤੀ ਹੈ।



ਆਉਣ ਵਾਲੇ ਦਿਨਾਂ ਵਿੱਚ, ਜਿਨ੍ਹਾਂ ਵਾਹਨਾਂ ਕੋਲ ਥਰਡ ਪਾਰਟੀ ਬੀਮਾ ਨਹੀਂ ਹੋਵੇਗਾ, ਉਨ੍ਹਾਂ ਨੂੰ ਪੈਟਰੋਲ, ਡੀਜ਼ਲ ਜਾਂ ਸੀਐਨਜੀ ਭਰਨ ਅਤੇ ਫਾਸਟੈਗ ਖਰੀਦਣ ਦੀ ਇਜਾਜ਼ਤ ਨਹੀਂ ਹੋਵੇਗੀ।



ਇਸ ਤੋਂ ਇਲਾਵਾ, ਬਿਨਾਂ ਬੀਮੇ ਦੇ ਵਾਹਨ ਮਾਲਕ ਦਾ ਡਰਾਈਵਿੰਗ ਲਾਇਸੈਂਸ ਰੀਨਿਊ ਨਹੀਂ ਕੀਤਾ ਜਾਵੇਗਾ। ਵਿੱਤ ਮੰਤਰਾਲੇ ਨੇ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੂੰ ਮੋਟਰ ਵਾਹਨ ਬੀਮੇ ਨਾਲ ਸਬੰਧਤ ਵੱਖ-ਵੱਖ ਉਪਾਵਾਂ 'ਤੇ ਵਿਚਾਰ ਕਰਨ ਦੀ ਸਿਫਾਰਸ਼ ਕੀਤੀ ਹੈ,



ਜਿਸ ਵਿੱਚ ਥਰਡ ਪਾਰਟੀ ਬੀਮਾ ਤੋਂ ਬਿਨਾਂ ਕੋਈ ਵੀ ਵਾਹਨ ਸੜਕ 'ਤੇ ਨਾ ਚੱਲਣ। ਇੰਨਾ ਹੀ ਨਹੀਂ, ਬਾਲਣ ਅਤੇ ਫਾਸਟੈਗ ਸਿਰਫ਼ ਉਨ੍ਹਾਂ ਵਾਹਨਾਂ ਨੂੰ ਦਿੱਤੇ ਜਾਣੇ ਚਾਹੀਦੇ ਹਨ ਜਿਨ੍ਹਾਂ ਕੋਲ ਵੈਧ ਥਰਡ ਪਾਰਟੀ ਬੀਮਾ ਹੈ।



ਇਸ ਦੇ ਨਾਲ ਹੀ, ਰਾਜ ਸਰਕਾਰ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਜਾਣਗੇ। ਜਾਣਕਾਰੀ ਲਈ, ਦੱਸ ਦੇਈਏ ਕਿ ਮੋਟਰ ਵਹੀਕਲ ਐਕਟ-1988 ਦੇ ਤਹਿਤ, ਸਾਰੇ ਵਾਹਨਾਂ ਲਈ ਥਰਡ-ਪਾਰਟੀ ਬੀਮਾ ਲਾਜ਼ਮੀ ਹੈ।



ਜੋ ਕਿ ਘੱਟੋ-ਘੱਟ ਤਿੰਨ ਮਹੀਨਿਆਂ ਲਈ ਹੋਣਾ ਚਾਹੀਦਾ ਹੈ। ਇਹ ਬੀਮਾ ਕਿਸੇ ਹਾਦਸੇ ਵਿੱਚ ਥਰਡ ਪਾਰਟੀ ਨੂੰ ਹੋਏ ਨੁਕਸਾਨ ਦੀ ਭਰਪਾਈ ਲਈ ਹੈ। ਇਸ ਦੇ ਬਾਵਜੂਦ, ਦੇਸ਼ ਦੀਆਂ ਸੜਕਾਂ 'ਤੇ ਅੱਧੇ ਤੋਂ ਵੱਧ ਵਾਹਨ ਬਿਨਾਂ ਬੀਮੇ ਦੇ ਚੱਲ ਰਹੇ ਹਨ।



ਜੀ ਹਾਂ, ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੇ ਅੰਕੜਿਆਂ ਅਨੁਸਾਰ, 2022-23 ਵਿੱਚ ਦੇਸ਼ ਵਿੱਚ ਲਗਭਗ 34 ਕਰੋੜ ਰਜਿਸਟਰਡ ਵਾਹਨ ਸਨ, ਪਰ ਉਨ੍ਹਾਂ ਵਿੱਚੋਂ ਸਿਰਫ 43-50% ਕੋਲ ਹੀ ਵੈਧ ਤੀਜੀ-ਧਿਰ ਬੀਮਾ ਸੀ।



ਮਾਰਚ 2020 ਤੱਕ, ਲਗਭਗ 6 ਕਰੋੜ ਵਾਹਨ ਬਿਨਾਂ ਬੀਮੇ ਦੇ ਪਾਏ ਗਏ ਸਨ। ਪਿਛਲੇ ਸਾਲ, ਸੰਸਦ ਵਿੱਚ ਵੀ ਤੀਜੀ-ਧਿਰ ਬੀਮਾ ਲਾਗੂ ਕਰਨ ਦੀ ਸਿਫਾਰਸ਼ ਕੀਤੀ ਗਈ ਸੀ।



ਮੋਟਰ ਵਹੀਕਲ ਐਕਟ ਦੇ ਤਹਿਤ, ਥਰਡ ਪਾਰਟੀ ਬੀਮਾ ਦੇ ਬਿਨਾਂ ਗੱਡੀ ਚਲਾਉਂਦੇ ਹੋਏ ਪਹਿਲੀ ਵਾਰ ਫੜੇ ਜਾਂਣ ਤੇ 2,000 ਰੁਪਏ ਦਾ ਜੁਰਮਾਨਾ ਜਾਂ ਤਿੰਨ ਮਹੀਨੇ ਦੀ ਕੈਦ, ਜਾਂ ਦੋਵੇਂ ਹੋ ਸਕਦੇ ਹਨ।



ਜੇਕਰ ਦੂਜੀ ਵਾਰ ਫੜੇ ਜਾਂਦੇ ਹੋ, ਤਾਂ 4,000 ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ। ਜੇਕਰ ਤੁਹਾਡੇ ਕੋਲ ਵੀ ਥਰਡ-ਪਾਰਟੀ ਬੀਮਾ ਨਹੀਂ ਹੈ, ਤਾਂ ਅੱਜ ਹੀ ਕਰਵਾਓ।



ਸਰਲ ਸ਼ਬਦਾਂ ਵਿੱਚ, ਥਰਡ ਪਾਰਟੀ ਬੀਮਾ ਉਹ ਹੁੰਦਾ ਹੈ ਜਿਸ ਵਿੱਚ ਜੇਕਰ ਤੁਹਾਡਾ ਵਾਹਨ ਕਿਸੇ ਹੋਰ ਬਾਈਕ ਜਾਂ ਕਾਰ ਨਾਲ ਟਕਰਾ ਜਾਂਦਾ ਹੈ, ਤਾਂ ਤੁਹਾਡੀ ਬੀਮਾ ਕੰਪਨੀ ਦੂਜੀ ਧਿਰ ਨੂੰ ਹਾਦਸੇ ਵਿੱਚ ਹੋਏ ਨੁਕਸਾਨ ਦੀ ਭਰਪਾਈ ਕਰਦੀ ਹੈ। ਤੁਹਾਨੂੰ ਕੋਈ ਕਲੇਮ ਨਹੀਂ ਮਿਲਦਾ।