royal enfield ਦੀ ਬਾਈਕ ਕਾਫੀ ਮਸ਼ਹੂਰ ਹੈ ਤੇ ਇਹ ਭਾਰਤੀ ਫੌਜ ਵਿੱਚ ਵੀ ਸ਼ਾਮਲ ਹੋ ਚੁੱਕੀ ਹੈ। ਭਾਰਤੀ ਫੌਜ ਨੇ ਇਸ ਨਾਲ 1949 ਵਿੱਚ ਸ਼ੁਰੂਆਤ ਕੀਤੀ ਸੀ ਉਸ ਵੇਲੇ ਗਸ਼ਤ ਲਈ ਇਸ ਨੂੰ ਵਰਤਿਆ ਜਾਂਦਾ ਸੀ। ਫੌਜ ਵਿੱਚ ਸ਼ਾਮਲ ਹੋਣ ਤੋਂ ਬਾਅਦ ਇਸ ਨੂੰ ਮਿਲਟਰੀ ਬਾਈਕ ਵਜੋਂ ਪਛਾਣਿਆ ਜਾਣ ਲੱਗ ਪਿਆ। ਫੌਜ ਪਹਿਲਾਂ ਟ੍ਰਾਇਮਫ ਤੇ BSA ਬ੍ਰਾਂਡ ਦੀ ਵਰਤੋ ਕਰਦੀ ਸੀ ਪਰ ਇਨ੍ਹਾਂ ਵਿੱਚ ਮਕੈਨੀਕਲ ਖ਼ਰਾਬੀ ਸੀ ਜਿਸ ਕਰਕੇ ਹਟਾ ਦਿੱਤਾ ਗਿਆ ਫੌਜ ਵਿੱਚ ਬੁਲੇਟ ਨੂੰ ਸ਼ਾਮਲ ਕਰਨ ਤੋਂ ਬਾਅਦ ਇਸ ਦਾ ਦੇਸ਼ ਵਿੱਚ ਹੀ ਪ੍ਰੋਡਕਸ਼ਨ ਸ਼ੁਰੂ ਕਰ ਦਿੱਤਾ ਹੈ। ਭਾਰਤ ਸਰਕਾਰ ਨੇ ਦੇਸ਼ ਵਿੱਚ ਇਸ ਦੀ ਪ੍ਰੋਡਕਸ਼ਨ ਨੂੰ ਵਧਾਵਾ ਦਿੱਤਾ ਹੈ। ਇਸ ਵਿੱਚ ਸਿੰਗਲ ਸਿਲੰਡਰ 4 ਸਟ੍ਰੋਕ, ਏਅਰ ਆਇਲ ਕੂਲਡ ਇੰਜਣ ਲੱਗਾ ਹੈ। ਇਸ ਦੇ 8 ਰੰਗ ਮਾਰਕਿਟ ਵਿੱਚ ਆਉਂਦੇ ਹਨ। ਇਸ ਵਿੱਚ 170mm ਦਾ ਗ੍ਰਾਊਂਡ ਕਲੀਰਐਂਸ ਮਿਲਦਾ ਹੈ। ਇਸ ਦੀ ਐਕਸ ਸ਼ੋਅ ਰੂਮ ਕੀਮਤ 1.74 ਲੱਖ ਰੁਪਏ ਹੈ। ਸੂਬਿਆਂ ਦੇ ਹਿਸਾਬ ਨਾਲ ਇਸ ਦੇ ਰੇਟ ਵੱਖ ਹੋ ਸਕਦੇ ਹਨ।