ਅਯੁੱਧਿਆ ਦੇ ਰਾਮ ਮੰਦਿਰ ‘ਚ 22 ਜਨਵਰੀ ਨੂੰ ਰਾਮ ਮੰਦਿਰ ਦੀ ਪ੍ਰਾਣ ਪ੍ਰਤੀਸ਼ਠਾ ਹੋਣਾ ਤੈਅ ਹੋਈ ਹੈ, ਜਿਸ ਦੀ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ ਸ੍ਰੀ ਰਾਮ ਦੀ ਪ੍ਰਤੀਮਾ ਤੋਂ ਲੈ ਕੇ ਮੰਦਿਰ ਵਿੱਚ ਲੱਗਣ ਵਾਲੇ ਦਰਵਾਜਿਆਂ ਦੀ ਖਾਸ ਚੋਣ ਕੀਤੀ ਗਈ ਹੈ ਮੰਦਿਰ ਵਿੱਚ ਲੱਗਣ ਵਾਲੇ ਦਰਵਾਜਿਆਂ ਦੇ ਲਈ ਮਹਾਰਾਸ਼ਟਰ ਤੋਂ ਲਕੜਾਂ ਲਿਆਂਦੀਆਂ ਗਈਆਂ ਹਨ ਸੋਨੇ ਦਾ ਦਰਵਾਜਾ 12 ਫੁੱਟ ਉੱਚਾ ਅਤੇ 8 ਫੁੱਟ ਚੌੜਾ ਹੈ ਸ੍ਰੀ ਰਾਮ ਦੇ ਇਸ ਵਿਸ਼ਾਲ ਮੰਦਿਰ ਵਿੱਚ ਕੁਲ 46 ਦਰਵਾਜੇ ਲੱਗਣਗੇ