ਇਸ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ 2 ਸਖ਼ਤ ਤੇ ਕੱਚੇ ਪੀਲੇ ਕੇਲੇ ਲੈਣੇ ਹਨ। ਕੇਲੇ ਦੇ ਚਿਪਸ ਬਣਾਉਂਦੇ ਸਮੇਂ ਸਹੀ ਕੇਲੇ ਦੀ ਚੋਣ ਕਰਨਾ ਬਹੁਤ ਜ਼ਰੂਰੀ ਹੈ।

ਹੁਣ ਇਨ੍ਹਾਂ ਕੇਲਿਆਂ ਨੂੰ ਛਿਲਕੇ 'ਤੇ ਇਕੋ ਜਿਹੀ ਦੂਰੀ 'ਤੇ ਹਲਕੀ ਸਲਿਟ ਬਣਾ ਲਓ।

ਹੁਣ ਕੇਲੇ ਦੇ ਕਿਨਾਰਿਆਂ ਨੂੰ ਹਟਾਓ ਤੇ ਹੱਥਾਂ ਨਾਲ ਛਿਲਕੇ ਨੂੰ ਹੌਲੀ-ਹੌਲੀ ਹਟਾਓ।

ਹੁਣ ਇਕ ਬਰਤਨ 'ਚ ਨਮਕ ਤੇ 4 ਚਮਚ ਪਾਣੀ ਪਾ ਕੇ ਇਕ ਪਾਸੇ ਰੱਖ ਦਿਓ।

ਨਾਨ ਸਟਿਕ ਕਢਾਈ ਵਿਚ ਤੇਲ ਗਰਮ ਕਰੋ, ਹੁਣ ਕੇਲੇ ਨੂੰ ਸਲਾਈਸਰ ਨਾਲ ਕੱਟ ਕੇ ਇਸ ਵਿਚ ਪਾ ਦਿਓ।

ਜਦੋਂ ਕੇਲੇ ਦੇ ਟੁਕੜੇ 1-2 ਮਿੰਟ ਤਕ ਪੱਕ ਜਾਣ ਤਾਂ ਪੈਨ 'ਚ 1 ਚਮਚ ਨਮਕ-ਪਾਣੀ ਦਾ ਘੋਲ ਪਾ ਕੇ ਮਿਕਸ ਕਰ ਲਓ। ਹੁਣ ਇਸ ਨੂੰ 1-2 ਮਿੰਟ ਤੱਕ ਪਕਣ ਦਿਓ।

ਹੁਣ ਇਨ੍ਹਾਂ ਨੂੰ ਮੱਧਮ ਅੱਗ 'ਤੇ ਕੜਾਈ ਦੇ ਨਾਲ ਹਿਲਾ ਕੇ ਉਦੋਂ ਤੱਕ ਪਕਾਓ ਜਦੋਂ ਤੱਕ ਉਹ ਕੁਰਕੁਰਾ ਨਾ ਹੋ ਜਾਣ।

ਜਦੋਂ ਤੇਲ ਤੇ ਪਾਣੀ ਛਿੜਕਣ ਦੀ ਆਵਾਜ਼ ਬੰਦ ਹੋ ਜਾਂਦੀ ਹੈ। ਕੇਲੇ ਦੇ ਚਿਪਸ ਨੂੰ ਟਿਸ਼ੂ ਪੇਪਰ 'ਤੇ ਕੱਢ ਲਓ।


ਇਸੇ ਤਰ੍ਹਾਂ ਕੇਲੇ ਦੇ ਸਾਰੇ ਚਿਪਸ ਨੂੰ ਫਰਾਈ ਕਰਨ ਤੋਂ ਬਾਅਦ ਠੰਢਾ ਹੋਣ 'ਤੇ ਇਨ੍ਹਾਂ ਨੂੰ ਏਅਰਟਾਈਟ ਡੱਬੇ 'ਚ ਰੱਖੋ।

ਚਾਹ ਦੇ ਨਾਲ ਕਰੰਚੀ ਕੇਲੇ ਦੇ ਚਿਪਸ ਦਾ ਆਨੰਦ ਲਓ।