ਚੁਕੰਦਰ ਨੂੰ ਸਲਾਦ ਦੇ ਦੀ ਵਰਤੋਂ ਕਰਨ ਨਾਲ ਖੂਨ ਦੀ ਕਮੀ, ਸਰੀਰ ਨੂੰ ਊਰਜਾ ਅਤੇ ਅੱਖਾਂ ਲਈ ਫ਼ਾਇਦੇਮੰਦ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਜਿਆਦਾ ਚੁਕੰਦਰ ਦੀ ਵਰਤੋਂ ਨਾਲ ਸਹਿਤ ਨੂੰ ਨੁਕਸਾਨ ਵੀ ਹੋ ਸਕਦਾ ਹੈ।



ਆਓ ਜਾਣਦੇ ਹਾਂ ਇਸ ਤੋ ਹੋਣ ਵਾਲੇ ਨੁਕਸਾਨ।



'ਹੇਮੋਚਮਾਟੋਸਿਸ' ਦੇ ਰੋਗੀ ਨੂੰ ਇਸ ਦੀ ਵਰਤੋ ਤੋ ਪਰਹੇਜ਼ ਕਰਨਾ ਚਾਹੀਦਾ ਹੈ।



ਕੁਝ ਲੋਕ ਖੂਨ ਦੇ ਰੰਗ ਦੀ ਸਮੱਸਿਆ ਅਤੇ ਲਾਲ ਪਿਸ਼ਾਬ ਨਾਲ ਪੀੜਤ ਹੁੰਦੇ ਹਨ। ਇਸ ਨੂੰ ਬੀਟੁਰਿਆ ਕਿਹਾ ਜਾਂਦਾ ਹੈ। ਇਹ ਰੋਗ ਇੰਨਾਂ ਗੰਭੀਰ ਨਹੀ ਹੈ ਪਰ ਚੁਕੰਦਰ ਖਾਣ ਨਾਲ ਨੁਕਸਾਨ ਵੀ ਹੋ ਸਕਦਾ ਹੈ।



ਗਰਭ ਅਵਸਥਾ 'ਚ ਇਸ ਦੀ ਵਰਤੋ ਕਰਨ ਤੋ ਬਚੋ। ਚੁਕੰਦਰ ਖਾਣ ਨਾਲ ਮਾਂ ਅਤੇ ਬੱਚੇ ਦੀ ਸਹਿਤ ਤੇ ਬੁਰਾ ਅਸਰ ਪੈ ਸਕਦਾ ਹੈ।



ਜਿਹੜੇ ਲੋਕ ਘੱਟ ਬਲੱਡ ਪ੍ਰਰੈਸ਼ਰ ਦੀ ਸਮੱਸਿਆ ਤੋ ਪਰੇਸ਼ਾਨ ਹਨ ਉਨ੍ਹਾਂ ਨੂੰ ਚੁਕੰਦਰ ਦੀ ਵਰਤੋ ਘੱਟ ਕਰਨੀ ਚਾਹੀਦੀ ਹੈ।



ਚੁਕੰਦਰ ਕੈਲਸ਼ੀਅਮ ਦੀ ਪੱਧਰ ਨੂੰ ਘੱਟ ਕਰਦਾ ਹੈ। ਇਸ ਨਾਲ ਹੱਡਿਆਂ ਕਮਜ਼ੋਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਜੋੜਾਂ ਦੇ ਦਰਦ ਦਾ ਖਤਰਾ ਵੀ ਹੋ ਸਕਦਾ ਹੈ।



ਸਰੀਰ 'ਚ ਕੈਲਸ਼ੀਅਮ ਦੀ ਕਮੀ ਹੋ ਸਕਦੀ ਹੈ ਅਤੇ ਚੁਕੰਦਰ ਖਾਣ ਬਾਰੇ ਡਾਕਟਰ ਦੀ ਸਲਾਹ ਜਰੂਰ ਲਓ।