ਅਕਸਰ ਕਿਹਾ ਜਾਂਦਾ ਹੈ ਕਿ ਗਰਮ ਪਾਣੀ ਜ਼ੁਕਾਮ ਅਤੇ ਖੰਘ ਨੂੰ ਘੱਟ ਕਰਦਾ ਹੈ ਅਤੇ ਜਲਦੀ ਠੀਕ ਹੋਣ ਵਿਚ ਵੀ ਮਦਦ ਕਰਦਾ ਹੈ।



ਇਕ ਰਿਪੋਰਟ ਮੁਤਾਬਕ ਕੋਸਾ ਪਾਣੀ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਜਿਨ੍ਹਾਂ ਲੋਕਾਂ ਨੂੰ ਨੱਕ ਦੀ ਐਲਰਜੀ ਕਾਰਨ ਸਾਈਨਸ ਸ਼ੁਰੂ ਹੋ ਜਾਂਦਾ ਹੈ, ਉਨ੍ਹਾਂ ਨੂੰ ਕੋਸਾ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ।



ਜ਼ੁਕਾਮ, ਖੰਘ ਤੇ ਬਲਗਮ ਬਣਨ ਦੀ ਸਥਿਤੀ 'ਚ ਗਰਮ ਪਾਣੀ ਫਾਇਦੇਮੰਦ ਹੁੰਦਾ ਹੈ।



ਗਰਮ ਪਾਣੀ ਨਾ ਸਿਰਫ ਠੰਡ ਤੋਂ ਬਚਾਉਂਦਾ ਹੈ ਬਲਕਿ ਸਰੀਰ ਨੂੰ ਡੀਟੌਕਸਫਾਈ ਕਰਨ ਵਿਚ ਵੀ ਮਦਦਗਾਰ ਹੁੰਦਾ ਹੈ।







ਗਰਮ ਪਾਣੀ ਪੀਣ ਨਾਲ ਸਰੀਰ ਦੀ ਪਾਚਨ ਕਿਰਿਆ ਠੀਕ ਰਹਿੰਦੀ ਹੈ।



ਰਾਤ ਨੂੰ ਸੌਣ ਤੋਂ ਪਹਿਲਾਂ ਗਰਮ ਪਾਣੀ ਦਾ ਸੇਵਨ ਕਰਨ ਨਾਲ ਤੁਸੀਂ ਡਿਪ੍ਰੈਸ਼ਨ ਦੀ ਸਮੱਸਿਆ ਤੋਂ ਵੀ ਛੁਟਕਾਰਾ ਪਾ ਸਕਦੇ ਹੋ।