ਤੁਹਾਨੂੰ ਇਹ ਸੁਣ ਕੇ ਅਜੀਬ ਲੱਗਿਆ ਹੋਵੇਗਾ ਕਿ ਮਿਠਾਈ ਵੀ ਭਾਰ ਨੂੰ ਘੱਟ ਕਰ ਸਕਦੀ ਹੈ? ਅਸੀਂ ਇੱਥੇ ਸਾਰੀਆਂ ਮਠਿਆਈਆਂ ਬਾਰੇ ਨਹੀਂ ਬਲਕਿ ਪੇਠੇ ਦੀ ਗੱਲ ਕਰਨ ਜਾ ਰਹੇ ਹਾਂ। ਇਸ ਮਿਠਾਈ 'ਚ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ ਤੇ ਇਸ 'ਚ ਕੈਲੋਰੀ ਘੱਟ ਹੁੰਦੀ ਹੈ, ਜੋ ਤੁਹਾਡੇ ਭਾਰ ਨੂੰ ਘਟਾਉਣ ਵਿੱਚ ਮਦਦ ਕਰਦੀ ਹੈ। ਪੇਠੇ ਵਿੱਚ ਫਾਈਬਰ ਦੀ ਮਾਤਰਾ ਵਧੇਰੇ ਹੁੰਦੀ ਹੈ, ਜੋ ਕਬਜ਼, ਬਲੋਟਿੰਗ ਨੂੰ ਘੱਟ ਕਰਦੀ ਹੈ। ਇੰਨਾ ਹੀ ਨਹੀਂ ਇਹ ਕਿਡਨੀ 'ਚ ਜਮ੍ਹਾ ਗੰਦਗੀ ਨੂੰ ਘੱਟ ਕਰਨ 'ਚ ਵੀ ਮਦਦ ਕਰਦਾ ਹੈ। ਪੇਠੇ ਦਾ ਜੂਸ ਕੋਲੈਸਟ੍ਰਾਲ ਨੂੰ ਘੱਟ ਕਰਨ 'ਚ ਵੀ ਮਦਦ ਕਰਦਾ ਹੈ। ਇਹ ਦਿਲ ਦੇ ਰੋਗੀਆਂ ਲਈ ਰਾਮਬਾਣ ਹੈ। ਇਹ ਸਾਹ ਪ੍ਰਣਾਲੀ ਤੇ ਫੇਫੜਿਆਂ ਦੇ ਕੰਮ ਵਿੱਚ ਸੁਧਾਰ ਕਰਦਾ ਹੈ। ਇਸ ਨਾਲ ਛਾਤੀ 'ਚ ਜਮ੍ਹਾ ਬਲਗਮ ਵੀ ਘੱਟ ਹੁੰਦਾ ਹੈ। ਇਸ ਲਈ ਹੁਣ ਤੋਂ ਤੁਸੀਂ ਇਸ ਮਿੱਠੇ ਨੂੰ ਖਾ ਕੇ ਭਾਰ ਘਟਾਉਣ ਅਤੇ ਹੋਰ ਲਾਭ ਉਠਾ ਸਕਦੇ ਹੋ।