ਗੋਭੀ ਦੀ ਤਰ੍ਹਾਂ ਨਜ਼ਰ ਆਉਣ ਵਾਲੀ ਬ੍ਰੋਕਲੀ ਕਾਫੀ ਫਾਇਦੇਮੰਦ ਹੁੰਦੀ ਹੈ ਇਸ ਵਿੱਚ ਪ੍ਰੋਟੀਨ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ ਬ੍ਰੋਕਲੀ ਵਿੱਚ ਅੰਡੇ ਜਿੰਨਾ ਪ੍ਰੋਟੀਨ ਹੁੰਦਾ ਹੈ ਅਜਿਹੇ ਵਿੱਚ ਸ਼ਾਕਾਹਾਰੀ ਲੋਕਾਂ ਲਈ ਬ੍ਰੋਕਲੀ ਬਹੁਤ ਵਧੀਆ ਚੋਣ ਹੈ ਬ੍ਰੋਕਲੀ ਵਿੱਚ ਘੱਟ ਕੈਲੋਰੀ ਪਾਈ ਜਾਂਦੀ ਹੈ ਜਿਸ ਕਰਕੇ ਭਾਰ ਘਟਾਉਣ ਵਿੱਚ ਬ੍ਰੋਕਲੀ ਕਾਫੀ ਫਾਇਦੇਮੰਦ ਹੈ ਇਸ ਤੋਂ ਇਲਾਵਾ ਬ੍ਰੋਕਲੀ ਦੇ ਸੇਵਨ ਨਾਲ ਕੈਂਸਰ ਦਾ ਖਤਰਾ ਘੱਟ ਹੁੰਦਾ ਹੈ ਹੱਡੀਆਂ ਨੂੰ ਮਜ਼ਬੂਤੀ ਮਿਲਦੀ ਹੈ ਬ੍ਰੋਕਲੀ ਵਿੱਚ ਵਿਟਾਮਿਨ ਸੀ ਚੰਗੀ ਮਾਤਰਾ ਵਿੱਚ ਪਾਇਆ ਜਾਂਦਾ ਹੈ ਜੋ ਕਿ ਇਮਿਊਨ ਸਿਸਟਮ ਮਜ਼ਬੂਤ ਬਣਾਉਂਦਾ ਹੈ