ਅਦਰਕ ਸਾਡੇ ਸਾਰਿਆਂ ਦੀ ਰਸੋਈ ਘਰ 'ਚ ਇਸਤੇਮਾਲ ਹੋਣ ਵਾਲਾ ਮਸਾਲਾ ਹੈ। ਇਸ 'ਚ ਕਾਪਰ ਅਤੇ ਮੈਗਨੀਜ਼ ਵਰਗੇ ਤੱਤ ਪਾਏ ਜਾਂਦੇ ਹਨ।



ਸਬਜ਼ੀ ਵਿੱਚ ਵੀ ਇਸ ਨੂੰ ਵਿਸ਼ੇਸ਼ ਤੌਰ 'ਤੇ ਵਰਤਿਆ ਜਾਂਦਾ ਹੈ।



ਅਦਰਕ ਦੀ ਵਰਤੋਂ ਮਤਲੀ, ਮਾਸਪੇਸ਼ੀਆਂ ਵਿੱਚ ਦਰਦ, ਸਾਹ ਦੀ ਤਕਲੀਫ, ਦਿਲ ਦੇ ਰੋਗ, ਮੋਟਾਪਾ, ਕੈਂਸਰ ਵਰਗੀਆਂ ਬਿਮਾਰੀਆਂ ਨੂੰ ਜੜ੍ਹ ਤੋਂ ਖਤਮ ਕਰਨ ਲਈ ਕੀਤੀ ਜਾਂਦੀ ਹੈ।



ਇਸ ਦੇ ਐਂਟੀ ਇੰਫਲਾਮੇਟਰੀ ਗੁਣ ਸਾਨੂੰ ਬੈਕਟੀਰੀਆ ਤੋਂ ਬਚਾਉਂਦੇ ਹਨ।



ਅਦਰਕ ਦੀ ਮਸਾਲੇਵਾਲੀ ਚਾਹ ਨਾ ਸਿਰਫ ਚਾਹ ਦਾ ਸੁਆਦ ਵਧਾਉਂਦੀ ਹੈ, ਸਗੋਂ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਅ ਕੇ ਵੀ ਰੱਖਦੀ ਹੈ।



ਤੁਸੀਂ ਅਦਰਕ ਦੀ ਚਾਹ ਜਾਂ ਕੱਚੇ ਅਦਰਕ ਦਾ ਸੇਵਨ ਕਰ ਸਕਦੇ ਹੋ। ਇਸ ਨਾਲ ਤੁਹਾਡਾ ਖਰਾਬ ਪੇਟ ਠੀਕ ਹੋ ਜਾਵੇਗਾ ਤੇ ਗੈਸ, ਬਦਹਜ਼ਮੀ ਜਾਂ ਪੇਟ ਦਰਦ ਦੀ ਸਮੱਸਿਆ ਵੀ ਨਹੀਂ ਹੋਵੇਗੀ।



ਦਸਤ ਹੋਣ 'ਤੇ 100 ਗ੍ਰਾਮ ਸੁੰਢ, 3 ਛੋਟੇ ਚਮਚ ਨਮਕ, 4 ਚਮਚ ਭੁੰਨਿਆ ਹੋਇਆ ਜੀਰਾ ਪਾਊਡਰ, ਇਨ੍ਹਾਂ ਸਾਰਿਆਂ ਨੂੰ ਮਿਲਾ ਕੇ ਚੂਰਨ ਤਿਆਰ ਕਰ ਲਓ। ਖਾਣਾ ਖਾਣ ਤੋਂ ਬਾਅਦ ਇਸ ਚੂਰਨ ਨੂੰ ਇਕ ਚਮਚ ਪਾਣੀ ਨਾਲ ਖਾਣ ਨਾਲ ਰਾਹਤ ਮਿਲਦੀ ਹੈ।



ਅੱਧਾ ਚਮਚ ਸਰ੍ਹੋਂ ਦੇ ਤੇਲ ਅਤੇ 2-3 ਬੂੰਦਾ ਅਦਰਕ ਦਾ ਰਸ ਮਿਲਾ ਕੇ ਕੰਨ 'ਚ ਪਾਓ। ਇਸ ਨਾਲ ਦਰਦ ਠੀਕ ਹੋ ਜਾਵੇਗਾ।



ਅੱਧਾ ਚਮਚ ਅਦਰਕ ਦਾ ਰਸ 1 ਕੱਪ ਗਰਮ ਪਾਣੀ ਨਾਲ ਮਿਲਾ ਕੇ ਸਵੇਰੇ ਖਾਲੀ ਪੇਟ ਪੀਣ ਨਾਲ ਪੇਟ ਦੇ ਕੀੜੇ ਮਰ ਜਾਂਦੇ ਹਨ।



1 ਚਮਚ ਅਦਰਕ ਦਾ ਰਸ 1 ਕੱਪ ਗਰਮ ਪਾਣੀ 'ਚ ਪਾ ਕੇ ਮਿਕਸ ਕਰ ਲਓ। ਇਸ ਪਾਣੀ ਨਾਲ ਕੁਰਲੀ ਕਰਨ ਨਾਲ ਮੂੰਹ ਦੀ ਬਦਬੂ ਦੂਰ ਹੋ ਜਾਂਦੀ ਹੈ।